ਪੰਜਾਬ ‘ਚ ਅਗਲੇ 3 ਦਿਨ ਤਕ ਬਿਜਲੀ ਸੰਕਟ ਰਹੇਗਾ ਬਰਕਰਾਰ, 2 ਤੋਂ 6 ਘੰਟੇ ਤਕ ਲੱਗ ਰਹੇ ਕੱਟ

0
27

ਪਟਿਆਲਾ (TLT) ਕੋਲੇ ਦੀ ਘਾਟ ਕਰਕੇ ਪੰਜਾਬ ਟਚ ਬਿਜਲੀ ਦਾ ਸੰਕਟ ਬਰਕਰਾਰ ਹੈ। ਪੰਜਾਬ ਰਾਜ ਬਿਜਲੀ ਨਿਗਮ 11 ਦਿਨ ਵਿਚ 244 ਕਰੋੜ ਤੋਂ ਵੱਧ ਦੀ ਬਿਜਲੀ ਖਰੀਦ ਕੇ ਵੀ ਬਿਜਲੀ ਦੀ ਮੰਗ ਪੂਰੀ ਨਹੀਂ ਕਰ ਸਕਿਆ ਹੈ ਲੋਕਾਂ ਨੂੰ ਪਾਵਰ ਕੱਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਪੰਜਾਬ ਵਿਚ ਸਿਰਫ ਦੋ ਥਰਮਲਾਂ ਕੋਲ 12 ਰੈਕ ਕੋਲਾ ਪੁੱਜਿਆ। ਇਨਾਂ ਥਰਮਲਾਂ ਵਿਚ ਵੀ ਹੁਣ ਸਿਫਰ ਇਕ ਜਾਂ ਡੇਢ ਦਿਨ ਦਾ ਕੋਲਾ ਬਚਿਆ ਹੈ। ਇਸ ਤੋਂ ਇਲਾਵਾ 47 ਰੈਕ ਹਾਲੇ ਰਾਹ ਵਿਚ ਦੱਸੇ ਜਾ ਰਹੇ ਹਨ ਜੋਕਿ ਲਗਪਗ ਦੋ ਦਿਨ ਤੱਕ ਥਰਮਲਾਂ ਤੱਕ ਪੁੱਜਣ ਦੀ ਆਸ ਹੈ। ਇਕ ਪਲਾਂਟ ਇਕ ਦਿਨ ਵਿਚ 22 ਰੈਕ ਕੋਲਾ ਖਪਾਉਂਦਾ ਹੈ ਤੇ ਆਉਣ ਵਾਲਾ ਕੋਲਾ ਵੀ ਸਿਫਰ ਦੋ ਦਿਨ ਦਾ ਹੀ ਹੈ। ਸੋਮਵਾਰ ਨੂੰ ਪੰਜਾਬ ਵਿਚ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਤੱਕ ਪੁੱਜੀ ਗਈ ਹੈ ਜਦੋਂਕਿ ਬਿਜਲੀ ਨਿਗਮ ਸਿਫਰ ਅੱਠ ਹਜ਼ਾਰ ਮੈਗਾਵਾਟ ਤੱਕ ਹੀ ਸਪਲਾਈ ਕਰ ਸਕਿਆ ਹੈ।

ਮੰਗ ਤੇ ਸਪਲਾਈ ਵਿਚ ਇਕ ਹਜ਼ਾਰ ਮੈਗਾਵਾਟ ਦੇ ਫਰਕ ਕਾਰਨ ਪੰਜਾਬ ਵਿਚ 2 ਤੋਂ 6 ਘੰਟੇ ਤੱਕ ਦੇ ਪਾਵਰ ਕੱਟ ਲੱਗੇ ਹਨ।ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਕਾਰਨ ਪੰਜਾਬ ਰਾਜ ਬਿਜਲੀ ਨਿਗਮ ਵਲੋਂ ਓਪਨ ਐਕਸਚੇਂ ਤੋਂ ਰੋਜ਼ਾਨਾ ਕਰੋੜਾਂ ਦੀ ਬਿਜਲੀ ਖ੍ਰੀਦਣੀ ਪੈ ਰਹੀ ਹੈ। ਦਰਅਸਲ ਪਾਵਰਕਾਮ ਨੇ 15 ਅਕਤੂਬਰ ਤਕ ਬਿਜਲੀ ਸੰਕਟ ਦੀ ਚਿਤਾਵਨੀ ਦਿੱਤੀ ਹੋਈ ਹੈ।

ਇਕ ਅਕਤੁਬਰ ਨੂੰ ਬਿਜਲੀ ਦਾ ਪ੍ਰਤੀ ਯੂਨਿਟ ਔਸਤਨ ਮੁੱਲ 4.55 ਰੁਪਏ ਸੀ ਜੋਕਿ 11 ਅਕਤੂਬਰ ਨੂੰ 13.96 ਰੁਪਏ ਤਕ ਪੁੱਜ ਗਿਆ ਹੈ। ਇਕ ਅਕਤੂਬਰ ਨੂੰ ਔਸਤਨ 4.55 ਰੁਪਏ ਪ੍ਰਤੀ ਯੂਨਿਟ ਨਾਲ 1347.23 ਮੈਗਾਵਾਟ, ਦੋ ਅਕਤੂਬਰ ਨੂੰ 5.69 ਰੁਪਏ ਪ੍ਰਤੀ ਯੁਨਿਟ ਨਾਲ 1275.80 ਮੈਗਾਵਾਟ, ਤਿੰਨ ਅਕਤੁਬਰ ਨੂੰ 4.60 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 1014.20 ਮੈਗਾਵਾਟ, ਚਾਰ ਅਕਤੂਬਰ ਨੂੰ 7.08 ਰੁਪਏ ਦੇ ਹਿਸਾਬ ਨਾਲ 1246.72 ਮੈਗਾਵਾਟ, ਪੰਜ ਅਕਤੂਬਰ ਨੂੰ 10.06 ਰੁਪਏ ਦੇ ਹਿਸਾਬ ਨਾਲ 1167.44 ਮੈਗਾਵਾਟ, ਛੇ ਅਕਤੂਬਰ ਨੂੰ 11.44 ਰੁਪਏ ਦੇ ਹਿਸਾਬ ਨਾਲ 579.68 ਮੈਗਾਵਾਟ, ਸੱਤ ਅਕਤੁਬਰ ਨੂੰ 11.64 ਰੁਪਏ ਦੇ ਹਿਸਾਬ ਨਾਲ 1234.09, ਅੱਠ ਨੂੰ 13.08 ਰੁਪਏ ਦੇ ਹਿਸਾਬ ਨਾਲ 471.62 ਅਤੇ ਨੌਂ ਅਕਤੂਬਰ ਨੂੰ 13.58 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 663.50 ਮੈਗਾਵਾਟ, 10 ਅਕਤੂਬਰ ਨੂੰ 11.2 ਰੁਪ੍ਰਏ ਪ੍ਰਤੀ ਯੂਨਿਟ ਦੇ ਹਿਸਾਬ ਲਾਲ 1184.6 ਤੇ 11 ਅਕਤੁਬਰ ਨੂੰ 13.96 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 1000.86 ਮੈਗਾਵਾਟ ਬਿਜਲੀ ਖਰੀਦੀ ਹੈ। 11 ਦਿਨਾਂ ਵਿਚ ਪਾਵਰਕਾਮ ਨੇ ਓਪਨ ਅਕਸਚੇਂਜ ਤੋਂ 244.61 ਕਰੋੜ ਦੀ ਬਿਜਲੀ ਖਰੀਦੀ ਹੈ।

ਕੋਲੇ ਦੇ ਸੰਕਟ ਨੇ ਪੰਜਾਬ ਤੋਂ ਬਾਹਰੋਂ ਸਸਤੀ ਬਿਜਲੀ ਖ੍ਰੀਦਣ ਦੇ ਦਾਅਵਿਆਂ ਦੀ ਫੂਕ ਵੀ ਕੱਢ ਦਿੱਤੀ ਹੈ। ਪੰਜਾਬ ਰਾਜ ਬਿਜਲੀ ਨਿਗਮ ਇਸ ਸੰਕਟ ਦੌਰਾਨ 13.96 ਰੁਪਏ ਪ੍ਰਤੀ ਯੁਨਿਟ ਤੱਕ ਮਹਿੰਗੀ ਬਿਜਲੀ ਖ੍ਰੀਦਣ ਲਈ ਮਜਬੂਰ ਹੋਇਆ ਹੈ। ਦਿਲਚਸਪ ਹੈ ਕਿ ਬਿਜਲੀ ਨਿਗਮ ਨੂੰ ਓਪਨ ਅਕਸਚੇਂਜ ਤੋਂ ਬਿਜਲੀ ਲੈਣ ਤੋਂ ਇਕ ਦਿਨ ਪਹਿਲਾਂ ਸਾਰੀ ਅਦਾਇਗੀ ਕਰਨੀ ਪੈਂਦੀ ਹੈ। ਬਾਹਰੋਂ ਬਿਜਲੀ ਲੈਣ ਮੌਕੇ ਇਸ ਵਿਚ 50 ਤੋਂ 60 ਪੈਸੇ ਪ੍ਰਤੀ ਯੂਨਿਟ ਟਰਾਂਸਮਿਸ਼ਨ ਚਾਰਜ ਵੀ ਦੇਣੇ ਪੈਂਦੇ ਹਨ ਜਿਸ ਕਰਕੇ ਬਿਜਲੀ ਪ੍ਰਤੀ ਯੁਨਿਟ ’ਤੇ ਮੁੱਲ ਹੋਰ ਵੱਧ ਜਾਂਦਾ ਹੈ ਤੇ ਕਈ ਵਾਰ ਬਾਹਰੋਂ ਬਿਜਲੀ ਖ੍ਰੀਣ ਲਈ ਕਰਜਾ ਵੀ ਲੈਣਾ ਪੈ ਜਾਂਦਾ ਹੈ। ਜਦੋਂਕਿ ਪੰਜਾਬ ਅੰਦਰਲੇ ਨਿੱਜੀ ਪਲਾਂਟ ਤੋਂ ਬਿਜਲੀ ਲੈਣ ਮੌਕੇ ਨਾ ਤਾਂ ਟਰਾਂਸਮਿਸ਼ਨ ਚਾਰਜ ਲੱਗਦੇ ਹਨ ਤੇ ਨਾ ਹੀ ਅਡਵਾਂਸ ਵਿਚ ਅਦਾਇਗੀ ਕਰਨੀ ਪੈਂਦੀ ਹੈ, ਸਗੋਂ ਪਲਾਂਟਾਂ ਵਲੋਂ ਬਿਜਲੀ ਨਿਗਮ ਨੂੰ ਦਿੱਤੀ ਬਿਜਲੀ ਦੀ ਬਣਦੀ ਰਕਮ ਦੀ ਅਦਾਇਗੀ ਲਈ ਤਿੰਨ ਮਹੀਨੇ ਦਾ ਖੁੱਲਾ ਸਮਾਂ ਵੀ ਦਿੱਤਾ ਜਾਂਦਾ ਹੈ।

ਸੋਮਵਾਰ ਨੂੰ ਪੰਜ ਵਜੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ 507 ਫੀਡਰ ਦੋ ਘੰਟੇ, 87 ਫੀਡਰ ਚਾਰ ਘੰਟੇ ਅਤੇ 2 ਫੀਡਰ ਛੇ ਘੰਟੇ ਤੱਕ ਬੰਦ ਰਹੇ ਹਨ। ਦੇਰ ਸ਼ਾਮ ਤੱਕ ਬਿਜਲੀ ਬੰਦ ਹੋਣ ਸਬੰਧੀ ਕਰੀਬ 25 ਹਜ਼ਾਰ ਸ਼ਿਕਾਇਤਾਂ ਦਰਜ ਕੀਤੀਆਂ ਗਈ ਹਨ। ਜਿਨਾਂ ਵਿਚੋਂ ਸਭ ਤੋਂ ਵੱਧ 2560 ਸ਼ਿਕਾਇਤਾਂ ਲੁਧਿਆਣਾ ਪੱਛਮੀ ਖੇਤਰ ਤੋਂ ਆਈਆਂ ਤੇ ਸਿਰਫ ਇਕ ਸ਼ਿਕਾਇਤ ਜੀਰਾ ਤੋਂ ਦਰਜ ਕੀਤੀ ਗਈ ਹੈ। ਦੇਰ ਸ਼ਾਮ ਤੱਕ 22 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਾ ਹੱਲ ਕੀਤਾ ਗਿਆ ਜਦੋਂਕਿ ਤਿੰਨ ਹਜ਼ਾਰ ’ਤੇ ਕੰਮ ਜਾਰੀ ਰਿਹਾ।

ਮੌਜੂਦਾ ਸਥਿਤੀ

ਪਲਾਂਟ ਬੰਦ ਚਾਲੂ

ਰੋਪੜ 02 02

ਲਹਿਰਾ ਮੁਹਬਤ 01 03

ਰਾਜਪੁਰਾ 00 02

ਤਲਵੰਡੀ ਸਾਬੋ 01 02

ਜੀਵੀਕੇ 01 01