ਸੈਕਰਾਮੈਂਟੋ, ਕੈਲੀਫੋਰਨੀਆ ‘ਚ ਹੋਇਆ ਯੂ. ਪੀ. ‘ਚ ਮਾਰੇ ਗਏ ਕਿਸਾਨਾਂ ਪ੍ਰਤੀ ਰੋਸ ਇਕੱਠ

0
32

ਸੈਕਰਾਮੈਂਟੋ, ਕੈਲੀਫੋਰਨੀਆ (TLT) ਗੋਲਡਨ ਸਟੇਟ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਕੈਪੀਟਲ ‘ਤੇ ਅੱਜ ਪੰਜਾਬੀ ਭਾਈਚਾਰੇ ਵਲੋਂ ਬੀਤੇ ਦਿਨੀਂ ਯੂ. ਪੀ. ‘ਚ ਮਾਰੇ ਗਏ ਕਿਸਾਨਾਂ ਪ੍ਰਤੀ ਰੋਸ ਪ੍ਰਗਟ ਕਰਨ ਲਈ ਇਕੱਠ ਕੀਤਾ ਗਿਆ |ਜਿਸ ਦੌਰਾਨ ਦੂਰੋਂ ਨੇੜਿਉਂ ਆਏ ਬੁਲਾਰਿਆਂ ਨੇ ਹੁਣ ਤੱਕ ਮਾਰੇ ਗਏ ਕਿਸਾਨਾਂ ਤੇ ਯੂ. ਪੀ. ਵਿਚ ਸਿਆਸੀ ਲੋਕਾਂ ਵਲੋਂ ਕੀਤੇ ਗਏ ਕਿਸਾਨਾਂ ਦੇ ਕਤਲਾਂ ਪ੍ਰਤੀ ਦੁੱਖ ਪ੍ਰਗਟ ਕੀਤਾ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ ਤੇ ਫਿਰ ਵੱਖ – ਵੱਖ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਵਿਅਕਤ ਕੀਤੇ |