ਖੇਤੀ ਮੋਟਰਾਂ ‘ਤੇ ਛੇ ਦਿਨ ਤੋਂ ਬਿਜਲੀ ਨਾ ਆਉਣ ਕਾਰਨ ਕਿਸਾਨਾਂ ਕੀਤਾ ਰੋਡ ਜਾਮ

0
30

ਕੋਟਫੱਤਾ (TLT) 66 ਕੇ.ਵੀ ਗਰਿੱਡ ਕੋਟਸ਼ਮੀਰ ਅਧੀਨ ਪੈਂਦੀਆਂ ਖੇਤੀ ਮੋਟਰਾਂ ਦੇ ਕੁਝ ਕੁ ਹਿੱਸੇ ਵਿਚ ਪਿਛਲੇ ਛੇ ਦਿਨ ਤੋਂ ਬਿਜਲੀ ਸਪਲਾਈ ਠੱਪ ਰਹਿਣ ਅਤੇ ਕੁਝ ਹਿੱਸੇ ਵਿਚ ਬਿਜਲੀ ਦੋ ਘੰਟੇ ਆਉਣ ਤੋਂ ਖ਼ਫ਼ਾ ਵੱਡੀ ਗਿਣਤੀ ਕਿਸਾਨ ਕੋਟਸ਼ਮੀਰ ਗਰਿੱਡ ਵਿਚ ਕਿਸਾਨ ਯੂਨੀਅਨ ਸਿੱਧੂਪੁਰ ਦੀ ਪਿੰਡ ਇਕਾਈ ਦੀ ਅਗਵਾਈ ਵਿਚ ਇਕੱਤਰ ਹੋ ਗਏ, ਜਿੱਥੇ ਕਿਸਾਨਾਂ ਨੇ ਕੁਝ ਸਮੇਂ ਲਈ ਧਰਨਾ ਦਿੱਤਾ ਪਰ ਮਹਿਕਮੇ ਵਲੋਂ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇਣ ‘ਤੇ ਕਿਸਾਨਾਂ ਨੇ ਬਠਿੰਡਾ ਮਾਨਸਾ ਤੇ ਬਠਿੰਡਾ ਤਲਵੰਡੀ ਰੋਡ ਨੂੰ ਕੋਟਸ਼ਮੀਰ ਕੈਂਚੀਆਂ ਤੋਂ ਬੰਦ ਕਰ ਦਿੱਤਾ | ਜ਼ਿਕਰਯੋਗ ਹੈ ਕਿ ਐਕਸੀਅਨ ਵਲੋਂ ਹਰ ਰੋਜ਼ ਛੇ ਘੰਟੇ ਨਿਰਵਿਘਨ ਸਪਲਾਈ ਦੇਣ ਦੇ ਵਾਅਦੇ ਮਗਰੋਂ ਧਰਨਾ ਚੁੱਕਿਆ ਗਿਆ |