Byju’s ਨੇ ਸ਼ਾਹਰੁਖ਼ ਖ਼ਾਨ ਦੇ ਸਾਰੇ ਇਸ਼ਤਿਹਾਰ ਰੋਕੇ, ਬੇਟੇ ਨੇ ਖ਼ਰਾਬ ਕੀਤੀ ਸਾਖ, 4 ਕਰੋੜ ਦਾ ਨੁਕਸਾਨ

0
38

ਮੁੰਬਈ (TLT) ਡਰੱਗਜ਼ ਕੇਸ ‘ਚ ਬੇਟੇ ਆਰੀਅ ਖ਼ਾਨ (Aryan Khan) ਦਾ ਨਾਂ ਆਉਣ ਤੋਂ ਬਾਅਦ ਸ਼ਾਹਰੁਖ ਖ਼ਾਨ ਦੀਆਂ ਪਰੇਸ਼ਾਨੀਆਂ ਵੀ ਵਧ ਗਈਆਂ ਹਨ। ਤਾਜ਼ਾ ਖਬਰ ਇਹ ਹੈ ਕਿ Byju’s ਨੇ ਸ਼ਾਹਰੁਖ ਖ਼ਾਨ ਨਾਲ ਜੁੜੇ ਆਪਣੇ ਸਾਰੇ ਵਿਗਿਆਪਨਾਂ ‘ਤੇ ਰੋਕ ਲਗਾ ਦਿੱਤੀ ਹੈ। ਇੱਥੋਂ ਤਕ ਕਿ ਪ੍ਰੀ-ਬੁਕਿੰਗ ਵਾਲੇ ਐਡ ਵੀ ਜਾਰੀ ਨਹੀਂ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਨੂੰ Byju’s ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ ਤੇ ਇਸ ਦੇ ਲਈ ਬਾਲੀਵੁੱਡ ਦੇ ਬਾਦਸ਼ਾਹ ਨੂੰ 3 ਤੋਂ 4 ਕਰੋੜ ਰੁਪਏ ਸਾਲਾਨਾ ਦਿੱਤੇ ਜਾਂਦੇ ਹਨ। ਸ਼ਾਹਰੁਖ ਸਾਲ 2017 ਤੋਂ Byju’s ਨਾਲ ਜੁੜੇ ਹਨ। ਸਾਹੁਰਖ ਖ਼ਾਨ Byju’s ਤੋੰ ਇਲਾਵਾ ਹੁੰਡਈ, ਐੱਲਪਜੀ, ਦੁਬਈ ਟੂਰਿਜ਼ਮ ਤੇ ਰਿਲਾਇੰਸ ਜੀਓ ਸਮੇਤ ਕਈ ਕੰਪਨੀਆਂ ਲਈ ਐਡ ਕਰਦੇ ਹਨ।

Byju’s ਦੀ ਗਿਣਤੀ ਦੇਸ਼ ਦੇ ਸਭ ਤੋਂ ਵੱਡੀ ਸਟਾਰਟਅਪਸ ‘ਚ ਹੁੰਦੀ ਹੈ। Byju’s ਨੇ ਪਿਛਲੇ ਕੁਝ ਸਾਲਾਂ ‘ਚ ਬ੍ਰਿਕ ਐਂਡ ਮੋਰਟਾਰ ਕੋਚਿੰਗ ਇੰਸਟੀਚਿਊਟ, ਅਕਾਸ਼ ਇੰਸਟੀਚਿਊਟ ਸਮੇਤ ਕਈ ਕੰਪਨੀਆਂ ਨੂੰ ਐਕਵਾਇ ਕੀਤਾ ਹੈ। ਲਿਹਾਜ਼ਾ ਇਕ ਮੀਡੀਆ ਰਿਪੋਰਟ ਮੁਤਾਬਕ Byju’s ਨੇ ਸ਼ਾਹਰੁਖ ਦੇ ਇਸ਼ਤਿਹਾਰਾਂ ਨੂੰ ਵਾਪਸ ਲੈ ਲਿਆ ਹੈ ਕਿਉਂਕਿ ਕੰਪਨੀ ਸ਼ਾਹਰੁਖ ਖ਼ਾਨ ਦੇ ਬੇਟੇ ਦੇ ਵਿਵਾਦ ਨੂੰ ਦੇਖਦੇ ਹੋਏ ਅਦਾਕਾਰ ਨਾਲ ਜੁੜਨਾ ਨਹੀਂ ਚਾਹੇਗੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕੰਪਨੀ ਨੇ ਅਦਾਕਾਰ ਨੂੰ ਆਪਣੇ ਬ੍ਰਾਂਡ ਅੰਬੈਸਡਰ ਦੇ ਰੂਪ ‘ਚ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਹੈ ਜਾਂ ਨਹੀਂ।