ਪੁਲਿਸ ‘ਚ ਸਿਪਾਹੀ ਦਾ ਪੇਪਰ ਦੇਣ ਗਈ ਔਰਤ ਦੀਆਂ ਵਾਲੀਆਂ ਹੋਈਆਂ ਗਾਇਬ, ਮਾਮਲਾ ਦਰਜ

0
40

ਫਿਰੋਜ਼ਪੁਰ (TLT) ਪੁਲਿਸ ਵਿਚ ਸਿਪਾਹੀ ਦਾ ਪੇਪਰ ਦੇਣ ਗਈ ਔਰਤ ਦੀਆਂ ਵਾਲੀਆਂ ਗਾਇਬ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ 406 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਤਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਰੁਹੇਲਾ ਹਾਜ਼ੀ ਨੇ ਦੱਸਿਆ ਕਿ ਮਿਤੀ 25 ਸਤੰਬਰ 2021 ਨੂੰ ਡੀਐੱਮ ਕਾਲਜ ਮੋਗਾ ਵਿਚ ਪੁਲਿਸ ਵਿਚ ਸਿਪਾਹੀ ਭਰਤੀ ਦਾ ਪੇਪਰ ਦੇਣ ਲਈ ਗਏ ਸੀ ਤੇ ਉਸ ਸਮੇਂ ਉਸ ਦੀ ਪਤਨੀ ਬਿਮਲਾ ਰਾਣੀ ਨੇ ਕੰਨਾਂ ਵਿਚ ਪਾਈਆਂ ਛੋਟੀਆਂ ਵਾਲੀਆਂ ਪਾਈਆਂ ਹੋਈਆਂ ਸਨ ਤੇ ਜਿਨ੍ਹਾਂ ਦਾ ਅੰਦਾਜ਼ਨ ਵਜਨ ਅੱਧਾ ਤੋਲਾ ਹੋਵੇਗਾ ਤੇ ਉਹ ਕਿਸੇ ਅਣਪਛਾਤੀ ਲੜਕੀ ਜੋ ਕਿ ਗੇਟ ਦੇ ਕੋਲ ਖੜੀ ਸੀ ਨੂੰ ਲਿਫਾਫੇ ਵਿਚ ਪਾ ਕੇ ਦਿੱਤੀਆਂ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਮੋਬਾਇਲ ਨੰਬਰ ਦਿੱਤਾ ਤੇ ਜਦੋਂ ਪੇਪਰ ਖਤਮ ਹੋਇਆ ਤਾਂ ਉਹ ਲੜਕੀ ਮੌਕੇ ‘ਤੇ ਨਹੀਂ ਮਿਲੀ ਤੇ ਉਸ ਦਾ ਸੋਨੇ ਵਾਲਾ ਲਿਫਾਫਾ ਉਸ ਦੇ ਰਿਸ਼ਤੇਦਾਰ ਨੂੰ ਦੇ ਦਿੱਤਾ ਤੇ ਕਿਹਾ ਕਿ ਉਹ ਲਿਫਾਫਾ ਉਨ੍ਹਾਂ ਦੇ ਦਿੱਤਾ ਜਾਵੇ। ਸਤਨਾਮ ਸਿੰਘ ਨੇ ਦੱਸਿਆ ਕਿ ਜਦ ਉਸ ਦੀ ਪਤਨੀ ਨੇ ਲਿਫਾਫਾ ਖੋਲ੍ਹ ਵੇਖਿਆ ਤਾਂ ਉਸ ਵਿਚੋਂ ਸੋਨਾ ਗਾਇਬ ਸੀ ਤੇ ਫੋਨ ਕਰਨ ਤੇ ਉਸ ਲੜਕੀ ਨੇ ਫੋਨ ਨਹੀਂ ਚੁੱਕਿਆ ਤੇ ਬਾਅਦ ਵਿਚ ਫੋਨ ਨੂੰ ਬਲਾਕ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਥਾਣਾ ਸਿਟੀ ਸਾਊਥ ਮੋਗਾ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ।