ਡਾ. ਕੋਛੜ ਬਣੇ ਕੈਨੇਡਾ ‘ਚ ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਦੇ ਪ੍ਰਧਾਨ

0
32

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਨਿਯੁਕਤੀ ਦਾ ਐਲਾਨ

ਟੋਰਾਂਟੋ (TLT) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਕੱਲ੍ਹ ਰਾਜਧਾਨੀ ਓਟਾਵਾ ਵਿਖੇ ਪਬਲਿਕ ਸਰਵਿਸ ਦੇ 8 ਸੀਨੀਅਰ ਰੈਂਕਾਂ ਵਿਚ ਫੇਰਬਦਲ ਦਾ ਐਲਾਨ ਕੀਤਾ ਜਿਸ ਵਿਚ ਵੈਟਰਨਰੀ ਡਾ. ਹਰਪ੍ਰੀਤ ਸਿੰਘ ਕੋਛੜ ਨੂੰ ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਦੇ ਪ੍ਰੈਜ਼ੀਡੈਂਟ (ਮੁਖੀ) ਨਿਯੁਕਤ ਕਰਨਾ ਸ਼ਾਮਿਲ ਹੈ। ਡਾ. ਕੋਛੜ ਹੁਣ ਤੱਕ (ਅਪ੍ਰੈਲ 2020 ਤੋਂ) ਸਹਿਯੋਗੀ ਉਪ ਸਿਹਤ ਮੰਤਰੀ ਹਨ ਅਤੇ 12 ਅਕਤੂਬਰ ਨੂੰ ਆਪਣਾ ਨਵਾਂ ਅਹੁਦਾ ਸੰਭਾਲਣਗੇ।