ਮਾਫੀਆ ਰਾਜ ਖ਼ਿਲਾਫ਼ ਸਰਕਾਰ ਨੇ ਪੁੱਟਿਆ ਪਹਿਲਾ ਕਦਮ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਚਾਰ ਮੰਤਰੀ ਐਕਸ਼ਨ ਮੋਡ ’ਚ

0
45

ਚੰਡੀਗਡ਼੍ਹ (tlt) ਹਰ ਤਰ੍ਹਾਂ ਦਾ ਮਾਫ਼ੀਆ ਰਾਜ ਖ਼ਤਮ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਸਾਢੇ ਚਾਰ ਸਾਲਾਂ ਦੌਰਾਨ ਮਾਫੀਆ ਰਾਜ ਖ਼ਿਲਾਫ਼ ਪਹਿਲਾ ਕਦਮ ਪੁੱਟਿਆ ਹੈ। ਸਰਕਾਰੀ ਟਰਾਂਸਪੋਰਟ ਨੂੰ ਘੁਣ ਵਾਂਗ ਖਾ ਰਹੇ ਟਰਾਂਸਪੋਰਟ ਮਾਫੀਆ ਵਿਰੁੱਧ ਟਰਾਂਸਪੋਰਟ ਵਿਭਾਗ ਨੇ ਪਹਿਲੀ ਕਾਰਵਾਈ ਕੀਤੀ ਹੈ, ਉਹ ਵੀ ਸੂਬੇ ਵਿਚ ਸੱਤਾ ਪਰਿਵਰਤਨ ਤੋਂ ਬਾਅਦ। ਸੂਬੇ ਦੇ ਕਈ ਵੱਡੇ ਰਾਜਸੀ ਆਗੂਆਂ ’ਤੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਤੇ ਨਿੱਜੀ ਬੱਸਾਂ ਦਾ ਪਹੀਆਂ ਘਮਾਉਣ ਦੇ ਦੋਸ਼ ਲੱਗਦੇ ਰਹੇ ਹਨ। ਸੂਬੇ ਦੀਆਂ ਕਈ ਨਿੱਜੀ ਟਰਾਂਸਪੋਰਟ ਕੰਪਨੀਆਂ ਦਾ ਨਾਮ ਪੰਜਾਬ ਦੇ ਵੱਡੇ ਸਿਆਸਤਦਾਨਾਂ ਨਾਲ ਜੁਡ਼ਿਆ ਹੋਇਆ ਹੈ।

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਟਰਾਂਸਪੋਰਟ, ਰੇਤ, ਡਰੱਗ ਤੇ ਕੇਬਲ ਮਾਫੀਆ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਤਾਂ ਲੋਕਾਂ ਨੇ ਕਾਂਗਰਸ ’ਤੇ ਭਰੋਸਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਚੁਣੀ ਪਰ ਸਾਢੇ ਚਾਰ ਸਾਲਾਂ ਦੌਰਾਨ ਕੈਪਟਨ ਸਰਕਾਰ ਨੇ ਮਾਫ਼ੀਆ ਰਾਜ ਖ਼ਤਮ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ। ਸਰਕਾਰ ਦੀ ਢਿੱਲੀ ਕਾਰਵਾਈ ਕਾਰਨ ਨਾ ਸਿਰਫ਼ ਲੋਕ ਨਾਰਾਜ਼ ਹੋਏ ਬਲਕਿ ਪਾਰਟੀ ਦੇ ਵਿਧਾਇਕ ਵੀ ਖਫ਼ਾ ਸਨ। ਹੁਣ ਜਦ ਸੂਬੇ ਵਿਚ ਸੱਤਾ ਪਰਿਵਰਤਨ ਹੋਈ ਹੈ ਤਾਂ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਦੀ ਅਗਵਾਈ ਹੇਠ ਚਾਰ ਜ਼ਿਲ੍ਹਿਆਂ ਫ਼ਰੀਦਕੋਟ, ਬਠਿੰਡਾ, ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਵਿਸ਼ੇਸ਼ ਜਾਂਚ ਟੀਮਾਂ ਨੇ 15 ਬੱਸਾਂ ਜ਼ਬਤ ਕੀਤੀਆਂ ਹਨ। ਇਹ ਬੱਸਾਂ ਜੁਝਾਰ ਬੱਸ ਸਰਵਿਸ, ਨਿਊ ਦੀਪ, ਓਰਬਿਟ, ਰਾਜਧਾਨੀ ਬੱਸ ਸਰਵਿਸ, ਬਾਬਾ ਬੁੱਢਾ ਟਰਾਂਸਪੋਰਟ ਸਰਵਿਸ, ਲਿਬਡ਼ਾ ਬੱਸ ਸਰਵਿਸ ਅਤੇ ਨਾਗਪਾਲ ਬੱਸ ਸਰਵਿਸ ਕੰਪਨੀਆਂ ਦੀ ਹਨ। ਇਨ੍ਹਾਂ ਬੱਸਾਂ ਦੇ ਮਾਲਕਾਂ, ਕੰਪਨੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਟੈਕਸ ਅਦਾ ਨਹੀਂ ਕੀਤਾ ਗਿਆ।