ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ’ਚੋਂ 15 ਮੋਬਾਈਲ ਫੋਨ ਬਰਾਮਦ

0
30

ਹੁਸ਼ਿਆਰਪੁਰ (TLT) ਸਥਾਨਕ ਕੇੇਂਦਰੀ ਜੇਲ੍ਹ ’ਚੋਂ 15 ਮੋਬਾਈਲ ਫੋਨ ਬਰਾਮਦ ਕਰਕੇ ਥਾਣਾ ਸਿਟੀ ਵਿਖੇ 8 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਥਾਣਾ ਸਿਟੀ ’ਚ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਤੇ ਸਰਬਜੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਮਾਮਲੇ ਦਰਜ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਸੰਜੂ ਕੁਮਾਰ ਪੁੱਤਰ ਰਾਜਬੀਰ ਵਾਸੀ ਪਿੰਡ ਭਾਈ ਕਿ ਸਮਾਦ ਮੋਗਾ ਹਾਲ ਵਾਸੀ ਜਲੰਧਰ, ਪਰਮਿੰਦਰ ਸਿੰਘ ਭਿੰਦਾ ਪੁਤੱਰ ਬਲਦੇਵ ਸਿੰਘ ਵਾਸੀ ਪਿੰਡ ਅਬਾਣ ਜੱਟਾ ਥਾਣਾ ਮਾਹਿਲਪੁਰ ਹੁਸ਼ਿਆਰਪੁਰ, ਅਮਨਦੀਪ ਸਿੰਘ ਬਾਊ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਮਾਲਿਕਪੁਰ ਥਾਣਾ ਹੈਬੋਵਾਲ ਲੁਧਿਆਣਾ, ਜਤਿੰਦਰ ਕੁਮਾਰ ਬੀਕਾ ਪੁਤੱਰ ਅਸ਼ੋਕ ਕੁਮਾਰ ਵਾਸੀ ਨਿਊ ਕੁਲਦੀਪ ਨਗਰ ਬਸਤੀ ਯੋਧੇਵਾਲ ਲੁਧਿਆਣਾ, ਜੋਨ ਮਸੀਹ ਪੁੱਤਰ ਗੁਲਾਮ ਮਸੀਹ ਵਾਸੀ ਕੋਲੀਆ ਮੁਕੇਰੀਆਂ ਹੁਸ਼ਿਆਰਪੁਰ ਵਜੋ ਹੋਈ ਹੈ ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਜੇਲ੍ਹ ਦੇ ਸੁਪਰੀਡੈਂਟ ਅਣੁਰਾਗ ਠਾਕੁਰ ਨੇ ਦੱਸਿਆ ਕਿ ਬੀਤੇ ਦਿਨੀ ਜੇਲ੍ਹ ਅੰਦਰ ਸਰਚ ਮੁਹਿੰਮ ਸਹਾਈਕ ਸੁਪਰਡੈਂਟ ਸਰਤਾਮ ਸਿੰਘ ਤੇ ਸਰਬਜੀਤ ਸਿੰਘ ਦੀ ਅਗਵਾਈ ਵਿਚ ਚਲਾਈ ਗਈ ਸੀ, ਜਿਸ ਦੌਰਾਨ ਬੈਰਕ ਨੰਬਰ ਨੰਬਰ 23, 20 ਤੇ 22 ਵਿਚੋਂ ਵੱਖ-ਵੱਖ ਕੰਪਨੀਆਂ ਦੇ 15 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜ ਵਿਅਕਤੀਆਂ ਖ਼ਿਲਾਫ਼ ਤੇ ਤਿੰਨ ਅਣਪਛਾਤਿਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਅਣਪਛਾਤੇ ਵਿਅਕਤੀਆਂ ਦੀ ਵੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।