ਪੱਕਾ ਮੋਰਚਾ: ਸਰਕਾਰ ਵਲੋਂ ਸੁਣਵਾਈ ਨਾ ਕਰਨ ‘ਤੇ ਕਿਸਾਨਾਂ ਨੇ ਨਾਕਾ ਤੋੜ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਦਾ ਕੀਤਾ ਘਿਰਾਓ

0
23

ਲੰਬੀ (TLT) ਗੁਲਾਬੀ ਸੁੰਡੀ ਕਰਕੇ ਨਰਮਾ ਖ਼ਰਾਬੇ ਦੇ ਪੀੜਤ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ੇ ਲਈ ਪੰਜਾਬ ਸਰਕਾਰ ਵਲੋਂ ਕੋਈ ਸੁਣਵਾਈ ਨਾ ਹੋਣ ‘ਤੇ ਪਿੰਡ ਬਾਦਲ ਵਿਖੇ ਤਿੰਨ ਦਿਨਾਂ ਤੋਂ ਪੱਕਾ ਮੋਰਚਾ ਲਾਈ ਬੈਠੇ ਹਜ਼ਾਰਾਂ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਜਿਸ ‘ਤੇ ਭਾਕਿਯੂ ਏਕਤਾ ਉਗਰਾਹਾਂ ਦੇ ਪਹਿਲਾਂ ਐਲਾਨ ਕੇ ਦੋ ਵਜੇ ਪੁਲਿਸ ਨਾਕਾ ਤੋੜ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਰ ਘੇਰ ਲਿਆ। ਇਸ ਮੌਕੇ ਕਿਸਾਨਾਂ ਦੇ ਭਖਵੇਂ ਰੋਹ ਦੇ ਮੂਹਰੇ ਪੁਲਿਸ ਦੀ ਸਖ਼ਤ ਨਾਕੇਬੰਦੀ ਅਤੇ ਵੱਡੀ ਗਿਣਤੀ ਕਤਾਰ ਬੱਧ ਪੁਲਿਸ ਅਮਲਾ ਬੇਵੱਸઠਸਾਬਤ ਹੋਇਆ।