ਸਾਬਕਾ ਸਰਪੰਚ ਦੇ ਨੌਜਵਾਨ ਪੁੱਤਰ ਦਾ ਬੇਰਹਿਮੀ ਨਾਲ ਕਤਲ

0
47

ਭਾਦਸੋਂ (TLT) ਥਾਣਾ ਭਾਦਸੋਂ ਅਧੀਨ ਆੳਂਦੇ ਪਿੰਡ ਹੱਲੋਤਾਲੀ ਦੇ ਨੌਜਵਾਨ (31) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਸੁਖਚੈਨ ਦਾਸ ਪੁੱਤਰ ਜਗਦੀਸ਼ ਦਾਸ ਸਾਬਕਾ ਸਰਪੰਚ ਜੋ ਕਿ ਕਸਬਾ ਚਹਿਲ ਨੇੜੇ ਮਾਧਵ ਪ੍ਰਾਈਵੇਟ ਲਿਮਿਟਿਡ ਫ਼ਰਮ ਵਿਚ ਪਿਛਲੇ 9-10 ਸਾਲ ਤੋਂ ਸਕਰੈਪ ਸੁਪਰਵਾਈਜਰ ਵਜੋਂ ਤੈਨਾਤ ਸੀ। ਡਿਊਟੀ ਤੋਂ ਛੁੱਟੀ ਉਪਰੰਤ ਰਾਤੀਂ ਅੱਠ ਕੁ ਵਜੇ ਦੇ ਕਰੀਬ ਵਾਪਸ ਆਪਣੇ ਪਿੰਡ ਹੱਲੋਤਾਲੀ ਆ ਰਿਹਾ ਸੀ ਤਾਂ ਸੁਧੇਵਾਲ ਚੋਏ ਨਜ਼ਦੀਕ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਤੇਜਧਾਰ ਹਥਿਆਰਾਂ ਨਾਲ ਸੁਖਚੈਨ ‘ਤੇ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਤੇ ਉਸ ਦਾ ਮੋਟਰਸਾਈਕਲ ਖੋ ਕੇ ਫ਼ਰਾਰ ਹੋ ਗਏ।

ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਸੰਬੰਧੀ ਐੱਫਆਈਆਰ ਦਰਜ ਕਰ ਕੇ ਤਕਨੀਕੀ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਮ੍ਰਿਤਕ ਦੇਹ ਨੂੰ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਨਾਭਾ ਤੋਂ ਪੋਸਟ ਮਾਰਟਮ ਕਰਵਾਇਆ ਗਿਆ ਹੈ ।ਇਲਾਕੇ ਵਿਚ ਇਸ ਖੌਫ਼ਨਾਕ ਘਟਨਾ ਨਾਲ ਪੂਰੀ ਤਰਾਂ ਸਹਿਮ ਦਾ ਮਾਹੌਲ ਹੈ।