ਪੀ. ਏ. ਡੀ. ਬੀ. ਦੀਆਂ ਨਾਮਜ਼ਦਗੀਆਂ ਕਰਵਾਉਣ ਲਈ ਨਹੀਂ ਪਹੁੰਚੀਆਂ ਰਿਟਰਨਿੰਗ ਅਫ਼ਸਰ

0
18

ਫਗਵਾੜਾ (TLT) ਫਗਵਾੜਾ ਪੀ. ਏ. ਡੀ. ਬੀ. ਦੀਆਂ ਅੱਜ ਸਵੇਰੇ 9 ਵਜੇ ਤੋ 11ਵਜੇ ਤਕ ਚੋਣ ਸਬੰਧੀ ਨਾਮਜ਼ਦਗੀਆਂ ਹੋਣੀਆਂ ਸਨ, ਪਰ ਸਰਕਾਰ ਦਾ ਕੋਈ ਵੀ ਰਿਟਰਨਿੰਗ ਅਫ਼ਸਰ ਨਾਮਜ਼ਦਗੀਆਂ ਕਰਵਾਉਣ ਨਹੀਂ ਪੁੱਜਾ | ਜ਼ਿਕਰਯੋਗ ਹੈ ਕਿ ਲਈ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਇੰਚਾਰਜ ਜਥੇਦਾਰ ਸਰਵਣ ਸਿੰਘ ਕੁਲਾਰ ਦੀ ਅਗਵਾਈ ਵਿਚ ਬੈਂਕ ਦੇ ਅੱਗੇ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਸਾਰੇ ਅਫ਼ਸਰ ਫ਼ੋਨ ਬੰਦ ਕਰ ਕੇ ਬੈਠੇ ਹੋਏ ਹਨ |