ਜਲੰਧਰ ‘ਚ ਦਿਲ ਕੰਬਾਊ ਹਾਦਸਾ: ਕਾਰ ਨਹਿਰ ਦੀ ਪੁਲ਼ੀ ‘ਤੇ ਚੜ੍ਹੀ, ਦੋ ਨੌਜਵਾਨਾਂ ਦੀ ਮੌਤ

0
98

ਜਲੰਧਰ(ਰਮੇਸ਼ ਗਾਬਾ) ਥਾਣਾ ਨੰ ਪੰਜ ਦੀ ਹੱਦ ਵਿਚ ਪੈਂਦੇ ਬਸਤੀ ਦਾਨਿਸ਼ਮੰਦਾਂ ਵਿਚ ਸਥਿਤ ਰਸੀਲਾ ਆਸ਼ਰਮ ਲਾਗੇ ਇੱਕ ਤੇਜ਼ ਰਫ਼ਤਾਰ ਸਵਿਫਟ ਗੱਡੀ ਬੇਕਾਬੂ ਹੋ ਕੇ ਨਹਿਰ ਦੀ ਪੁਲੀ ਉਪਰ ਚੜ੍ਹ ਗਈ ਅਤੇ ਤਿੰਨ ਚਾਰ ਪਲਟੀਆਂ ਖਾਂਦੀ ਹੋਈ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਨਾਲ ਗੱਡੀ ਵਿੱਚ ਸਵਾਰ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਮੰਗਲਵਾਰ ਦੇਰ ਰਾਤ ਕਪੂਰਥਲਾ ਰੋਡ ਤੋਂ ਨਾਹਲਾ ਸਾਈਡ ਵੱਲ ਇਕ ਤੇਜ਼ ਰਫ਼ਤਾਰ ਸਵਿਫਟ ਗੱਡੀ ਆ ਰਹੀ ਸੀ। ਜਦੋਂ ਉਹ ਗੱਡੀ ਰਸੀਲਾ ਆਸ਼ਰਮ ਲਾਗੇ ਪਹੁੰਚੀ ਤਾਂ ਗੱਡੀ ਚਲਾ ਗਿਆ ਨੌਜਵਾਨ ਗੱਡੀ ਤੋਂ ਆਪਣਾ ਸੰਤੁਲਨ ਗੁਆ ਬੈਠਾ। ਗੱਡੀ ਨਹਿਰ ਦੀ ਪੁਲੀ ਉੱਪਰ ਚੜ੍ਹ ਗਈ ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਗੱਡੀ ਪੁਲੀ ਤੋਂ ਕਈ ਪਲਟੀਆਂ ਖਾਂਦੀ ਹੋਈ ਹੇਠਾਂ ਜਾ ਕੇ ਡਿੱਗੀ। ਗੱਡੀ ‘ਚ ਸਵਾਰ ਦੋ ਨੌਜਵਾਨ ਜਿਨ੍ਹਾਂ ਦੀ ਪਛਾਣ ਕਰਨ ਤੇ ਬਾਂਕੇ ਦੇ ਰੂਪ ‘ਚ ਹੋਈ ਹੈ, ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਦੋ ਸਾਥੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰ ਪੰਜ ਦੀ ਸਬ ਇੰਸਪੈਕਟਰ ਅੰਜੂ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।