ਫ਼ਿਰੋਜ਼ਪੁਰ – ਫਾਜ਼ਲਿਕਾ ਜੀ.ਟੀ. ਰੋਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇਕ ਬੱਚੇ ਦੀ ਹੋਈ ਮੌਤ, 22 ਜ਼ਖ਼ਮੀ

0
27

ਫ਼ਿਰੋਜ਼ਪੁਰ (TLT) ਜ਼ਿਲ੍ਹਾ ਫ਼ਾਜ਼ਿਲਕਾ ਤੋਂ ਬਾਬਾ ਬੁੱਢਾ ਸਾਹਿਬ ਦੇ ਮੇਲੇ ‘ਤੇ ਜਾ ਰਹੀ ਸੰਗਤ ਨਾਲ ਭਰੀ ਟਰੈਕਟਰ – ਟਰਾਲੀ ਨੂੰ ਘੋੜੇ ਟਰਾਲੇ ਨੇ ਦੇਰ ਰਾਤ ਕਰੀਬ 1.30 ਵਜੇ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਵਿਚ ਕਰੀਬ 9 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਅਤੇ ਕਰੀਬ 22 ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਫ਼ਿਰੋਜ਼ਪੁਰ ਦੇ ਵੱਖ – ਵੱਖ ਹਸਪਤਾਲਾਂ ਵਿਚ ਦਾਖ਼ਲ ਕਰਾਇਆ ਗਿਆ ਹੈ |