ਭਾਜਪਾ ਦੇ ਨੇਤਾ ਨਾਲ ਸਨੈਚਿੰਗ, ਬਦਮਾਸ਼ਾਂ ਨੇ ਘਰ ਤੋਂ ਬਾਹਰ ਖੋਹਿਆ ਮੋਬਾਈਲ

0
44

ਜਲੰਧਰ (ਰਮੇਸ਼ ਗਾਬਾ) ਥਾਣਾ ਰਾਮਾਮੰਡੀ ਖੇਤਰ ’ਚ ਮੰਗਲਵਾਰ ਸਵੇਰੇ ਬਦਮਾਸ਼ਾਂ ਨੇ 2 ਘੰਟੇ ਦੇ ਅੰਦਰ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਪੁਲਿਸ ਨੂੰ ਚੁਣੌੌਤੀ ਦਿੱਤੀ ਹੈ। ਉਨ੍ਹਾਂ ਨੇ ਭਾਜਪਾ ਨੇਤਾ ਕਿਸ਼ਨ ਲਾਲ ਸ਼ਰਮਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਤੋਂ ਬਾਹਰ ਉਨ੍ਹਾਂ ਦਾ ਮੋਬਾਈਲ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਕਿਸ਼ਨ ਲਾਲ ਸ਼ਰਮਾ ਨੇ ਮੌਕੇ ’ਤੇ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਭਾਰੀ ਭੀੜ ਇਕੱਠੀ ਹੋ ਗਈ। ਘਟਨਾ ਦੀ ਸੂਚਨਾ ਰਾਮਾ ਮੰਡੀ ਥਾਣੇ ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੂੰ ਵੀ ਇਲਾਕੇ ਦੇ ਲੋਕਾਂ ਦੇ ਗੁੱਸੇ ਦਾ ਸਾਹਮਣੇ ਕਰਨਾ ਪਿਆ। ਪੁਲਿਸ ਨੇ ਕਿਸ਼ਨ ਲਾਲ ਸ਼ਰਮਾ ਦੀ ਸ਼ਿਕਾਇਤ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਡਿਤ ਦੀਨਦਿਆਲ ਉਪਾਧਿਆਏ ਯਾਦਗਾਰੀ ਮੰਚ ਦੇ ਪੰਜਾਬ ਪ੍ਰਧਾਨ ਤੇ ਸ਼ਹਿਰ ਦੇ ਸੀਨੀਅਰ ਭਾਜਪਾ ਨੇਤਾ ਕਿਸ਼ਨ ਲਾਲ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਉਹ ਬਲਦੇਵ ਨਗਰ ਸਥਿਤ ਆਪਣੇ ਘਰ ਤੋਂ ਬਾਹਰ ਨਿਕਲੇ ਹੀ ਸੀ ਕਿ ਦੋ ਬਾਈਕ ਸਵਾਰ ਬਦਮਾਸ਼ਾ ਨੇ ਉਨ੍ਹਾਂ ਦਾ ਮੋਬਾਈਲ ਖੋਹ ਲਿਆ ਤੇ ਮੌਤੇ ਤੋਂ ਫਰਾਰ ਹੋ ਗਏ। ਸ਼ਰਮਾ ਨੇ ਕਿਹਾ ਸੀ ਕਿ ਜਲੰਧਰ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਬਦਤਰ ਹੋ ਚੁੱਕੀ ਹੈ। ਜਿਸ ਗੈਂਗ ਨੇ ਮੋਬਾਈਲ ਸਨੈਚਿੰਗ ਕੀਤੀ ਹੈ, ਉਹ ਪਹਿਲਾਂ ਵੀ ਇਲਾਕੇ ’ਚ ਵਾਰਦਾਤਾਂ ਨੂੰ ਅੰਜਾਮ ਦਿੱਤਾ।