ਮੋਦੀ ਸਰਕਾਰ ਉਤਰੀ ਗੁੰਡਾਗਰਦੀ ਤੇ :ਰਜਿੰਦਰ ਮੰਡ

0
33

ਯੋਗੀ ਤੇ ਖੱਟੜ ਬੁਰੀ ਤਰ੍ਹਾਂ ਬੌਦਲ ਚੁੱਕੇ : ਥੰਮੂਵਾਲ

  ਜਲੰਧਰ (ਰਮੇਸ਼ ਗਾਬਾ) ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਰਜਿੰਦਰ ਸਿੰਘ ਮੰਡ ਤੇ ਸੀਨੀਅਰ ਲੀਡਰ ਕਾਮਰੇਡ ਚਰਨਜੀਤ  ਥੰਮੂਵਾਲ ਨੇ ਇਕ ਸਾਂਝੇ ਬਿਆਨ ਵਿੱਚ ਯੂਪੀ ਦੇ ਲਖੀਮਪੁਰ ਖੀਰੀ ਦੀ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਜਾਨਾਂ ਵਾਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਬਿਆਨ ਵਿਚ ਕਿਹਾ ਗਿਆ ਕਿ ਲਖੀਮਪੁਰ ਖੀਰੀ ਵਿਚ ਕੇਂਦਰੀ ਮੰਤਰੀ ਦੇ ਮੁੰਡੇ ਅਤੇ ਉਸ ਦੇ ਗੁੰਡਿਆਂ ਵੱਲੋਂ ਕਿਸਾਨਾਂ ਉੱਤੇ ਹਮਲਾ ਕਰ ਕੇ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੈ। ਦੋਜੇ ਪਾਸੇ ਹਰਿਆਣਾ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸ਼ਰੇਆਮ ਆਪਣੇ ਗੁੰਡਿਆਂ ਨੂੰ ਡਾਗਾਂ ਚੁੱਕੇ ਕੇ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਗੱਲ ਕਰ ਰਿਹਾ ਹੈ ਯੂਪੀ ਪੰਜਾਬ ਅਤੇ ਹਰਿਆਣੇ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਇਸ ਸਥਿਤੀ ਨੇ ਮੋਦੀ,ਯੋਗੀ ਤੇ ਸੰਘ ਦੇ ਲੋਕਾਂ ਦਾ ਮਾਨਸਿਕ ਤਵਾਜਨ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ।ਸੋ ਹੁਣ ਕਿਸਾਨਾਂ ਨੂੰ ਹੋਰ ਵੀ ਠਰੰਮਾ ਰੱਖਣ ਦੀ ਲੋੜ ਹੈ ਮੋਦੀ ਸਰਕਾਰ ਹਰ ਹੀਲੇ ਇਸ ਸੰਘਰਸ਼ ਨੂੰ ਖਤਮ ਕਰਨ ਤੇ ਉਤਰ ਆਈ ਹੈ ਅਤੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਈ ਹੋਰ ਕੋਝੀ ਚਾਲ ਚਲ ਸਕਦੀ ਹੈ ।ਭਾਜਪਾ ਦੇ ਤਿੰਨ ਵੱਡੇ ਆਗੂ ਮੋਦੀ, ਯੋਗੀ ਅਤੇ ਖੱਟੜ ਬੁਰੀ ਤਰ੍ਹਾਂ ਬੌਦਲ ਚੁੱਕੇ ਹਨ । ਹੁਣ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਅਤੇ ਨੌਕਰੀ ਦੀ ਮੰਗ ਵੀ ਕੀਤੀ