ਬੀੜੀ ਨਾ ਦੇਣ ‘ਤੇ ਵੱਢ ਦਿੱਤਾ ਮਹਿਲਾ ਦੁਕਾਨਦਾਰ ਦਾ ਗਲ਼ਾ, ਘਟਨਾ ਸੀਸੀਟੀਵੀ ‘ਚ ਕੈਦ

0
53

ਨਵੀਂ ਦਿੱਲੀ (TLT) ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਕ ਦਿਲ ਕੰਬਾਉਣ ਵਾਲਾ ਮਾਮਲਾ ਸਾਹਮਣਾ ਆਇਆ ਹੈ ਜਿੱਥੇ ਇਕ ਸਿਰਫਿਰੇ ਵਿਅਕਤੀ ਨੇ ਬੀੜੀ ਨਾ ਦੇਣ ‘ਤੇ ਮਹਿਲਾ ਦੁਕਾਨਦਾਰ ਦਾ ਗਲ਼ਾ ਵੱਢ ਕੇ ਹੱਤਿਆ ਕਰ ਦਿੱਤੀ। ਹੱਤਿਆ ਦੀ ਇਹ ਘਟਨਾ ਸੀਸੀਟੀਵੀ ‘ਚ ਰਿਕਾਰਡ ਹੋ ਗਈ। ਸਥਾਨਕ ਲੋਕਾਂ ਨੇ ਦੋਸ਼ੀ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਿਆ ਹੈ ਤੇ ਉਸ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਭੀੜ ਤੋਂ ਬਚਾਇਆ ਤੇ ਉਸ ਨੂੰ ਆਪਣੇ ਨਾਲ ਲੈ ਗਈ। ਇਕ ਅਖ਼ਬਾਰ ‘ਚ ਛਪੀ ਖਬਰ ਮੁਤਾਬਕ ਇਹ ਮਾਮਲਾ ਦੁਆਰਕਾ ਦੇ ਡਾਬਰੀ ਇਲਾਕੇ ਦਾ ਹੈ। ਜਿੱਥੇ 30 ਸਾਲ ਦੀ ਵਿਭਾ ਆਪਣੇ ਪਤੀ ਨਾਲ ਮਿਲ ਕੇ ਇਕ ਛੋਟੀ ਜਿਹੀ ਪਰਚੂਨ ਦੀ ਦੁਕਾਨ ਚਲਾਉਂਦੀ ਸੀ। ਇਸ ਦੁਕਾਨ ‘ਤੇ ਉਹ ਘਰੇਲੂ ਸਾਮਾਨ ਵਰਗੇ ਮਿਰਚ, ਮਸਾਲੇ ਤੇ ਸਬਜ਼ੀਆਂ ਵੇਚਿਆ ਕਰਦੀ ਸੀ। ਦੋਸ਼ੀ ਦੀਪਕ ਲਗਪਗ ਰਾਤ 10:30 ਵਜੇ ਮਹਿਲਾ ਦੁਕਾਨਦਾਰ ਵਿਭਾ ਕੋਲ ਪਹੁੰਚਿਆ। ਇਸ ਸਮੇਂ ਉਹ ਨਸ਼ੇ ‘ਚ ਧੁੰਤ ਸੀ। ਉਸ ਨੇ ਮਹਿਲਾ ਤੋਂ ਬੀੜੀ ਮੰਗੀ ਪਰ ਉਸ ਨੇ ਦੋਸ਼ੀ ਨੂੰ ਬੀੜੀ ਦੇਣ ਤੋਂ ਇਨਕਾਰ ਕਰ ਦਿੱਤਾ।