ਵਿਆਹ ‘ਚ ਖਾਣਾ ਖਾਣ ਤੋਂ ਰੋਕਣ ‘ਤੇ ਫੋਟੋਗ੍ਰਾਫਰ ਨੇ ਗੁੱਸੇ ‘ਚ ਲਾੜੇ ਸਾਹਮਣੇ ਹੀ ਡਲੀਟ ਕਰ ਦਿੱਤੀਆਂ ਸਾਰੀਆਂ Wedding Photos

0
119

ਭੁੱਖ ਇਕ ਅਜਿਹੀ ਚੀਜ਼ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਹਾਲ ਹੀ ‘ਚ ਇਕ Reddit ਯੂਜ਼ਰ u/Icy-Reserve6995 ਨੇ ਇਸੇ ਸੰਦਰਭ ‘ਚੋਂ ਇਕ ਹੈਰਾਨ ਕਰਨ ਵਾਲੀ ਘਟਨਾ ਸ਼ੇਅਰ ਕੀਤੀ ਹੈ। ਹਾਲਾਂਕਿ ਉਹ ਫੋਟੋਗ੍ਰਾਫਰ ਨਹੀਂ ਸੀ ਪਰ ਉਨ੍ਹਾਂ ਦੇ ਦੋਸਤ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕੀ ਉਹ ਘੱਟ ਤੋਂ ਘੱਟ ਫੀਸ ‘ਚ ਉਨ੍ਹਾਂ ਦੀਆਂ ਵਿਆਹ ਦੀਆਂ ਫੋਟੋਆਂ ਕਲਿੱਕ ਕਰਨ। ਜਦੋਂ ਉਨ੍ਹਾਂ ਨੂੰ ਖਾਣਾ ਖਾਣ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਗੁੱਸੇ ‘ਚ ਵਿਆਹ ਦੀਆਂ ਸਾਰੀਆਂ ਫੋਟੋਆਂ ਡਲੀਟ ਕਰ ਦਿੱਤੀਆਂ। ਹੁਣ ਫੋਟੋਗ੍ਰਾਫਰ ਨੇ ਪੂਰਾ ਮਾਮਲਾ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਕੇ ਲੋਕਾਂ ਤੋਂ ਉਨ੍ਹਾਂ ਦੀ ਰਾਏ ਮੰਗੀ ਹੈ।

ਆਪਣੀ ਪੋਸਟ ‘ਚ ਫੋਟੋਗ੍ਰਾਫਰ ਨੇ ਲਿਖਿਆ ਮੈਂ ਪੇਸ਼ੇਵਰ ਫੋਟੋਗ੍ਰਾਫਰ ਨਹੀਂ ਹਾਂ, ਮੈਂ ਕੁੱਤਿਆਂ ਨੂੰ ਘੁੰਮਾਉਂਦਾ ਹਾਂ ਤੇ ਉਨ੍ਹਾਂ ਦੀਆਂ ਫੋਟੋਆਂ ਖਿੱਚਦਾ ਹਾਂ ਤਾਂ ਦੋ ਉਨ੍ਹਾਂ ਨੂੰ ਆਪਣੇ ਇੰਸਟਾਗ੍ਰਾਮ ਤੇ ਫੇਸਬੁੱਕ ਅਕਾਊਂਟ ‘ਤੇ ਅਪਲੋਡ ਕਰ ਸਕਾਂ। ਇਹ ਮੇਰਾ ਸ਼ੌਕ ਹੈ, ਇਕ ਦੋਸਤ ਨੇ ਪੈਸੇ ਬਚਾਉਣ ਲਈ ਉਸ ਨੂੰ ਆਪਣੇ ਵਿਆਹ ‘ਚ ਫੋਟੋਗ੍ਰਾਫੀ ਕਰਨ ਲਈ ਕਿਹਾ ਜਿਸ ‘ਤੇ ਉਸ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਵੈਡਿੰਗ ਫੋਟੋਗ੍ਰਾਫੀ ਉਸ ਦਾ ਕੰਮ ਨਹੀਂ ਹੈ। ਦੋਸਤ ਨੇ ਜ਼ਿੱਦ ਕਰਦੇ ਹੋਏ ਕਿਹਾ ਕਿ ਜੇਕਰ ਤਸਵੀਰਾਂ ਪਰਫੈਕਟ ਨਾ ਹੀ ਹੋਈਆਂ ਤਾਂ ਵੀ ਉਸ ਨੂੰ ਕੋਈ ਪਰਵਾਹ ਨਹੀਂ ਹੈ ਇਸ ‘ਤੇ ਫੋਟੋਗ੍ਰਾਫਰ 250 ਡਾਲਰ ਦੇ ਬਦਲੇ ਉਸ ਦੇ ਵਿਆਹ ਦੀਆਂ ਫੋਟੋਆਂ ਖਿੱਚਣ ਲਈ ਤਿਆਰ ਹੋ ਗਿਆ।

ਫੋਟੋਗ੍ਰਾਫਰ ਨੇ ਦੱਸਿਆ ਵਿਆਹ ਵਾਲੇ ਦਿਨ ਸਵੇਰੇ ਲਗਪਗ 11 ਵਜੇ ਤੋਂ ਫੋਟੋ ਦਾ ਕੰਮ ਸ਼ੁਰੂ ਹੋ ਗਿਆ ਤੇ ਜੋ ਲਗਪਗ ਰਾਤ 8 ਵਜੇ ਖਤਮ ਹੋਣ ਵਾਲਾ ਸੀ। ਇਸ ਦੌਰਾਨ ਸ਼ਾਮ ਨੂੰ ਲਗਪਗ 5 ਵਜੇ ਦੇ ਕਰੀਬ ਲੋਕਾਂ ਨੂੰ ਖਾਣਾ ਪਰੋਸਿਆ ਜਾਣ ਲੱਗਾ ਪਰ ਫੋਟੋਗ੍ਰਾਫਰ ਲਈ ਕਿਸੇ ਵੀ ਟੇਬਲ ‘ਤੇ ਜਗ੍ਹਾ ਨਹੀਂ ਰੱਖੀ ਗਈ ਤੇ ਉਸ ਨੂੰ ਖਾਣਾ ਖਾਣ ਤੋਂ ਮਨ੍ਹਾ ਕਰ ਦਿੱਤਾ ਗਿਆ। ਉਸ ਨੂੰ ਲਗਾਤਾਰ ਫੋਟੋਆਂ ਖਿੱਚਣ ਲਈ ਕਿਹਾ ਗਿਆ ਫੋਟੋਗ੍ਰਾਫਰ ਮੁਤਾਬਕ ਉਸ ਨੂੰ ਆਪਣੇ ਇਸ ਫੈਸਲੇ ‘ਤੇ ਅਫਸੋਸ ਹੋ ਰਿਹਾ ਸੀ ਕਿ ਉਹ ਕਿਉਂ ਫੋਟੋਆਂ ਖਿੱਚਣ ਲਈ ਮੰਨ ਗਿਆ।

ਥਕ ਕੇ ਫੋਟੋਗ੍ਰਾਫਰ ਨੇ ਆਪਣੇ ਦੋਸਤ ਤੇ ਲਾੜੇ ਨੂੰ ਕਿਹਾ ਕਿ ਉਸ ਨੂੰ 20 ਮਿੰਟ ਦਾ ਬ੍ਰੇਕ ਚਾਹੀਦਾ। ਇਸ ‘ਤੇ ਲਾੜੇ ਨੇ ਕਿਹਾ ਕਿ ਜਾਂ ਤਾਂ ਉਹ ਬਿਨਾਂ ਰੁਕੇ ਫੋਟੋਆਂ ਖਿੱਚਦਾ ਰਹੇ ਜਾਂ ਉਸ ਨੂੰ ਬਿਨਾਂ ਪੈਸੇ ਲਏ ਉਥੋ ਜਾਣਾ ਪਵੇਗਾ। ਫੋਟੋਗ੍ਰਾਫਰ ਨੇ ਕਿਹਾ ਕਿ ਭੁੱਖ, ਥਕਾਨ ਤੇ ਗਰਮੀ ਨਾਲ ਮੈਂ ਬਹੁਤ ਪਰੇਸ਼ਾਨ ਹੋ ਚੁੱਕਾ ਸੀ। ਜਦੋਂ ਲਾੜੇ ਨੇ ਮੈਨੂੰ ਬਿਨਾਂ ਪੈਸੇ ਲਏ ਜਾਣ ਲਈ ਕਿਹਾ ਤਾਂ ਮੈਂ ਗੁੱਸੇ ‘ਚ ਉਸ ਦੇ ਸਾਹਮਣੇ ਹੀ ਤਸਵੀਰਾਂ ਡਲੀਟ ਕਰ ਦਿੱਤੀਆਂ ਤੇ ਉਹ ਕਹਿ ਕੇ ਉੱਥੋ ਚਲਾ ਗਿਆ ਕਿ ਮੈਂ ਉਸ ਦਾ ਫੋਟੋਗ੍ਰਾਫਰ ਨਹੀਂ ਹਾਂ। ਫੋਟੋਗ੍ਰਾਫਰ ਦਾ ਕਹਿਣਾ ਹੈ ਕਿ ਜੇਕਰ ਮੈਨੂੰ ਉਸ ਸਮੇਂ 250 ਡਾਲਰ ਮਿਲਦੇ ਤਾਂ ਮੈਂ ਉਸ ਤੋਂ ਸਿਰਫ ਇਕ ਗਿਲਾਸ ਪਾਣੀ ਖਰੀਦਦਾ।

ਸੋਸ਼ਲ ਮੀਡੀਆ ‘ਤੇ ਹੁਣ ਯੂਜ਼ਰਜ਼ ਆਪਣੇ ਵੱਖ-ਵੱਖ ਰਿਐਕਸ਼ਨ ਦੇ ਰਹੇ ਹਨ। ਕਈ ਯੂਜ਼ਰਜ਼ ਦਾ ਕਹਿਣਾ ਹੈ ਕਿ ਫੋਟੋਗ੍ਰਾਫਰ ਨੇ ਵਿਆਹ ਦੀਆਂ ਤਸਵੀਰਾਂ ਡਲੀਟ ਕਰ ਕੇ ਬਿਲਕੁੱਲ ਸਹੀ ਕੀਤਾ।