ਵ੍ਹਟਸਅੱਪ ਨੇ ਅਗਸਤ ‘ਚ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ ‘ਤੇ ਲਾਇਆ ਬੈਨ

0
43

ਨਵੀਂ ਦਿੱਲੀ (tlt) ਵ੍ਹਟਸਅੱਪ ਨੇ ਅਗਸਤ ‘ਚ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ ਨੂੰ ਬੰਦ ਕਰ ਦਿੱਤਾ। ਮੈਸੇਜਿੰਗ ਪਲੇਟਫਾਰਮ ਨੇ ਹਾਲ ਹੀ ‘ਚ ਜਾਰੀ ਕੰਪਲਾਈਂਸ ਰਿਪੋਰਟ ‘ਚ ਕਿਹਾ ਹੈ ਕਿ ਇਸ ਦੌਰਾਨ ਉਸ ਨੂੰ 420 ਸ਼ਿਕਾਇਤਾਂ ਮਿਲੀਆਂ ਹਨ। ਵ੍ਹਟਸਅਪ ਨੇ ਕਿਹਾ ਹੈ ਕਿ ਉਸ ਨੇ ਕੁੱਲ 20,70,000 ਭਾਰਤੀ ਅਕਾਊਂਟ ‘ਤੇ ਪਾਬੰਦੀ ਲਾਈ ਹੈ। ਭਾਰਤੀ ਅਕਾਊਂਟ ਦੀ ਪਛਾਣ ਉਸ ਦੇ ਫੋਨ ਨੰਬਰ ਤੋਂ ਕੀਤੀ ਗਈ। ਇਸ ਤੋਂ ਪਹਿਲਾਂ ਫੇਸਬੁੱਕ ਦੇ ਮਾਲਕੀਅਤ ਵਾਲੀ ਕੰਪਨੀ ਨੇ ਕਿਹਾ ਸੀ ਕਿ ਜਿਨ੍ਹਾਂ ਅਕਾਊਂਟ ਖ਼ਿਲਾਫ਼ ਕਾਰਵਾਈ ਕੀਤੀ ਗਈ ਉਨ੍ਹਾਂ ‘ਚੋਂ 95 ਫੀਸਦੀ ਤੋਂ ਜ਼ਿਆਦਾ ਸਵੈਚਾਲਿਤ ਜਾਂ ਸਪੈਮ ਸੰਦੇਸ਼ ਭੇਜਣ ਦੇ ਕੰਮ ‘ਚ ਸ਼ਾਮਲ ਸੀ। ਆਪਣੇ ਪਲੇਟਫਾਰਮ ਦਾ ਦੁਰਵਰਤੋਂ ਰੋਕਣ ਲਈ ਵ੍ਹਟਸਅੱਪ ਦੁਨੀਆਭਰ ‘ਚ ਲਗਪਗ 80 ਲੱਖ ਅਕਾਊਂਟ ‘ਤੇ ਮਹੀਨੇਵਾਰ ਰੂਪ ਨਾਲ ਪਾਬੰਦੀ ਲਾਉਂਦਾ ਹੈ। ਅਗਸਤ ਦੀ ਆਪਣੀ ਰਿਪੋਰਟ ‘ਚ ਮੈਸੇਜਿੰਗ ਐਪ ਨੇ ਦੱਸਿਆ ਹੈ ਕਿ ਇਸ ‘ਚ 420 ਯੂਜ਼ਰ ਰਿਪੋਰਟ ‘ਚੋਂ ਅਕਾਊਂਟ ਸਪੋਰਟ ਦੇ 105, ਬੈਨ ਅਪੀਲ ਦੇ 222, ਹੋਰ ਸਪੋਰਟ ਦੇ 34, ਪ੍ਰੋਡਕਟ ਸਪੋਰਟ ਦੇ 42 ਤੇ ਸੁਰੱਖਿਆ ਲਈ 17 ਅਪਲਾਈ ਮਿਲੇ ਜਿਸ ‘ਤੇ ਕਾਰਵਾਈ ਕੀਤੀ ਗਈ।

ਇਸ ਤੋਂ ਪਹਿਲਾਂ ਵੀ ਜੂਨ ਤੇ ਜੁਲਾਈ ਦੌਰਾਨ 30 ਲੱਖ ਤੋਂ ਜ਼ਿਆਦਾ ਅਕਾਊਂਟਸ ‘ਤੇ ਵ੍ਹਟਸਅੱਪ ਨੇ ਪਾਬੰਦੀ ਲਾਈ ਸੀ। ਮੈਸੇਜਿੰਗ ਐਪ ਨੇ ਕਿਹਾ ਸੀ ਕਿ ਆਨਲਾਈਨ ਦੁਰਵਰਤੋਂ ਨੂੰ ਰੋਕਣ ਤੇ ਯੂਜ਼ਰਜ਼ ਦੇ ਤਜ਼ਬਰੇ ਨੂੰ ਬਿਹਤਰ ਤੇ ਸੁਰੱਖਿਅਤ ਰੱਖਣ ਨਾਲ ਸਪੈਮ-ਮੁਕਤ ਬਣਾਉਣ ਲਈ ਅਕਾਊਂਟਸ ‘ਤੇ ਬੈਨ ਲਾ ਦਿੱਤਾ ਗਿਆ ਸੀ। ਐਪ ਵੱਲੋਂ ਇਹ ਬੈਨ ਯੂਜ਼ਰ ਦੀਆਂ ਸ਼ਿਕਾਇਤਾਂ ਭਾਰਤ ਸ਼ਿਕਾਇਤ ਅਧਿਕਾਰੀ ਨਾਲ ਪ੍ਰਾਪਤ ਮੇਲ ਤੇ ਪਲੇਟਫਾਰਮ ‘ਤੇ ਹਾਨੀਕਾਰਕ ਵਿਵਹਾਰ ਨੂੰ ਰੋਕਣ ਲਈ ਆਪਣੇ ਸਵੈਚਾਲਿਤ ਟੂਲ ਦੀ ਵਰਤੋਂ ਕਰਨੇ ਦੇ ਆਧਾਰ ‘ਤੇ ਲਾਇਆ ਜਾਂਦਾ ਹੈ। ਫੇਸਬੁੱਕ ਨੇ ਅਗਸਤ ‘ਚ ਭਾਰਤ ‘ਚ 3.17 ਕਰੋੜ ਸਮੱਗਰੀ ‘ਤੇ ਕਾਰਵਾਈ ਕੀਤੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਜਾਰੀ ਕੰਪਲਾਈਂਸ ਰਿਪੋਰਟ ‘ਚ ਕਿਹਾ ਹੈ ਕਿ 10 ਸ਼੍ਰੈਣੀਆਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ।