ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਸ਼ਹਿਰ ਪੁੱਜੇ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ

0
59

ਜਲੰਧਰ (ਰਮੇਸ਼ ਗਾਬਾ) ਵਿਧਾਇਕ ਪਰਗਟ ਸਿੰਘ ਦਾ ਕਹਿਣਾ ਹੈ ਕਿ ਸਰਕਟ ਹਾਊਸ ਵਿਚ ਸਿੱਖਿਆ, ਖੇਡਾਂ ਤੇ ਐੱਨਆਰਆਈ ਮਾਮਲੇ ਆਪਸ ਵਿਚ ਜੁੜਦੇ ਹਨ। ਚੰਗੀ ਸਿੱਖਿਆ ਤੇ ਚੰਗੀਆਂ ਸਿਹਤ ਸਹੂਲਤਾਂ ਅਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਪੰਜਾਬ ਨੂੰ ਤਰੱਕੀ ਦੇ ਰਾਹ ਤੋਰਾਂਗੇ। ਰਹਿੰਦੇ ਸਮੇਂ ਦੌਰਾਨ ਖੇਡਾਂ ਲਈ ਮਾਹੌਲ ਸਿਰਜਿਆ ਜਾ ਸਕਦਾ ਹੈ। ਸਾਰੇ ਮਹਿਕਮਿਆਂ ਦੇ ਖਿਡਾਰੀ ਤੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੂੰ ਖੇਡ ਵਿਭਾਗ ਨਾਲ ਜੋੜਿਆ ਜਾਵੇਗਾ। ਸਿੱਧੂ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਸਾਰਾ ਮਸਲਾ ਹੱਲ ਹੋ ਗਿਆ ਹੈ।