ਸਰਕਾਰ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਫਿਰ ਦਿੱਤੀ ਚਿਤਾਵਨੀ, ਕਿਹਾ-ਤਿਉਹਾਰੀ ਸੀਜ਼ਨ ’ਚ ਸਾਵਧਾਨੀ ਬੇਹੱਦ ਜ਼ਰੂਰੀ

0
37

ਨਵੀਂ ਦਿੱਲੀ (TLT) ਕੇਰਲ ’ਚ ਭਲਾ ਹੀ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ’ਚ ਗਿਰਾਵਟ ਦਰਜ ਕੀਤੀ ਗਈ ਹੈ ਪਰ ਅਜੇ ਵੀ ਹਾਲਾਤ ਠੀਕ ਨਹੀਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ’ਚ ਦੇਸ਼ ’ਚ 23 ਹਜ਼ਾਰ ਦੇ ਲਗਪਗ ਮਾਮਲੇ ਦਰਜ ਕੀਤੇ ਗਏ। ਪਿਛਲੇ ਹਫ਼ਤੇ ਦਰਜ ਕੀਤੇ ਗਏ ਕੁੱਲ ਮਾਮਲਿਆਂ ’ਚੋ 60 ਫੀਸਦੀ ਕੇਰਲ ’ਚ ਦਰਜ ਹੋਏ। ਕੇਰਲ ’ਚ ਅਜੇ ਵੀ ਇਕ ਲੱਖ ਤੋਂ ਜ਼ਿਆਦਾ ਐਕਟਿਵ ਮਾਮਲੇ ਹਨ ਜੋ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਦਾ 52 ਫੀਸਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਿਉਹਾਰੀ ਸੀਜ਼ਨ ’ਚ ਲੋਕਾਂ ਲਈ ਸਾਵਧਾਨੀ ਜ਼ਰੂਰੀ ਹੈ।

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਅਜੇ ਵੀ ਦੇਸ਼ ’ਚ ਹਰ ਰੋਜ਼ 15-16 ਲੱਖ ਟੈਸਟ ਕੀਤੇ ਜਾ ਰਹੇ ਹਨ। ਹਾਲਾਂਕਿ ਰਾਹਤ ਦੀ ਗੱਲ ਹਿ ਹੈ ਕਿ ਪਾਜੇਟਿਵੀਟੀ ਰੇਟ ’ਚ ਗਿਰਾਵਟ ਆ ਰਹੀ ਹੈ। ਇਹ ਲਗਾਤਾਰ 13ਵਾਂ ਹਫ਼ਤਾ ਹੈ ਜਦ ਹਫਤਾਵਾਰੀ ਪਾਜ਼ੇਟਿਵੀਟੀ ਤਿੰਨ ਫੀਸਦੀ ਤੋਂ ਘੱਟ ਹੈ। ਜਿਵੇਂ-ਜਿਵੇਂ ਤਿਉਹਾਰ ਨਜ਼ਦੀਕ ਆ ਰਹੇ ਹਨ, ਸਾਨੂੰ ਸਾਰਿਆਂ ਨੂੰ ਭੀੜ ਦਾ ਖ਼ਿਆਲ ਰੱਖਣਾ, ਸਰੀਰਕ ਦੂਰੀ ਬਣਾਉਾਈ ਰੱਖਣਾ ਤੇ ਫੇਸ ਮਾਸਕ ਦਾ ਇਸਤੇਮਾਲ ਕਰਨ ਦੀ ਅਪੀਲ ਕਰ ਰਹੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਉਹ ਕੋਵਿਡ ਨੂੰ ਲੈ ਕੇ ਉੱਚਿਤ ਵਿਵਹਾਰ ਨੂੰ ਬਣਾਏ ਰੱਖਦੇ ਹੋਏ ਤਿਉਹਾਰ ਮਨਾਉ।