ਭਾਰਤੀ ਟੀਮ ਦੇ ਸਟਾਰ ਖਿਡਾਰੀ ਨੇ ਲਿਆ ਸੰਨਿਆਸ, Olympic ਮੈਡਲ ਦੇ ਨਾਲ ਖ਼ਤਮ ਕੀਤਾ ਸਫ਼ਰ

0
45

ਨਵੀਂ ਦਿੱਲੀ (TLT) ਭਾਰਤੀ ਹਾਕੀ ਟੀਮ ਦੇ ਸਟਾਰ ਡ੍ਰੈਗ ਫਿਲਕਰ ਰੁਪਿੰਦਰ ਪਾਲ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਤੋਂ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹੁਣ ਨੌਜਵਾਨਾਂ ਨੂੰ ਮੌਕਾ ਮਿਲੇ। ਰੁਪਿੰਦਰ ਸਿੰਘ ਟੋਕੀਓ ਓਲੰਪਿਕ ’ਚ ਬ੍ਰਾਨਜ਼ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਸਾਲ 2010 ’ਚ ਟੀਮ ਇੰਡੀਆ ’ਚ ਡੈਬਿਊ ਕਰਨ ਵਾਲੇ ਰੁੁਪਿੰਦਰ ਭਾਰਤ ਦੇ ਸਭ ਤੋਂ ਕਾਮਯਾਬ ਡ੍ਰੈਗ ਫਿਲਕਰਸ ’ਚ ਸ਼ੁਮਾਰ ਹਨ।