ਹੁਣ ਪੀਐੱਮ ਪੋਸ਼ਣ ਦੇ ਨਾਂ ਨਾਲ ਚਲੇਗੀ ਮਿਡ-ਡੇ ਮੀਲ ਸਕੀਮ, ਸਰਕਾਰ ਨੇ ਦਿੱਤੀ ਮਨਜ਼ੂਰੀ, ਅਗਲੇ 5 ਸਾਲਾਂ ‘ਚ ਯੋਜਨਾ ‘ਤੇ ਖਰਚ ਹੋਣਗੇ 1.30 ਲੱਖ ਕਰੋੜ

0
32

ਨਵੀਂ ਦਿੱਲੀ (TLT) ਸਕੂਲੀ ਬੱਚਿਆਂ ਨੂੰ ਲੋਡ਼ੀਂਦਾ ਪੋਸ਼ਣ ਮੁਹੱਈਆ ਕਰਵਾਉਣ ’ਚ ਜੁਟੀ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਇਕ ਵੱਡਾ ਫ਼ੈਸਲਾ ਲਿਆ। ਇਸ ਤਹਿਤ ਸਕੂਲੀ ਬੱਚਿਆਂ ਨਾਲ ਜੁਡ਼ੀ ਕਰੀਬ 26 ਸਾਲ ਪੁਰਾਣੀ ਮਿਡ-ਡੇ ਮੀਲ ਸਕੀਮ ਦੇ ਨਾਂ ਨੂੰ ਬਦਲ ਦਿੱਤਾ ਗਿਆ ਹੈ। ਇਸ ਦਾ ਨਾਂ ਹੁਣ ਪੀਐੱਮ ਪੋਸ਼ਣ (ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਨਿਰਮਾਣ) ਕਰਨ ਦਾ ਐਲਾਨ ਕੀਤਾ ਹੈ। ਯਾਨੀ ਸਰਕਾਰ ਭੋਜਨ ਦੇਣ ਦੇ ਨਾਲ ਹੀ ਬੱਚਿਆਂ ਨੂੰ ਸਿਹਤਮੰਦ ਵੀ ਬਣਾਏਗੀ। ਪੂਰੀ ਸਕੀਮ ’ਚ ਕਈ ਅਹਿਮ ਬਦਲਾਅ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਅਗਲੇ ਪੰਜ ਸਾਲਾਂ ਵਿਚ ਸਕੀਮ ’ਤੇ ਕਰੀਬ 1.30 ਲੱਖ ਕਰੋਡ਼ ਰੁਪਏ ਖ਼ਰਚ ਕੀਤੇ ਜਾਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਬੁੱਧਵਾਰ ਨੂੰ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਦੀ ਬੈਠਕ ’ਚ ਮਿਡ-ਡੇ ਮੀਲ ਸਕੀਮ ’ਚ ਬਦਲਾਅ ਨੂੰ ਇਹ ਮਨਜ਼ੂਰੀ ਦਿੱਤੀ ਗਈ। ਇਸ ਪੂਰੀ ਯੋਜਨਾ ਦਾ ਲਾਭ ਦੇਸ਼ ਭਰ ਦੇ ਕਰੀਬ 12 ਕਰੋਡ਼ ਸਕੂਲੀ ਬੱਚਿਆਂ ਅਤੇ ਕਰੀਬ 11 ਲੱਖ ਸਕੂਲਾਂ ਨੂੰ ਮਿਲੇਗਾ। ਪੀਐੱਮ ਪੋਸ਼ਣ ਦੇ ਨਾਂ ਤੋਂ ਇਹ ਸਕੀਮ ਇਸੇ ਵਿੱਤੀ ਵਰ੍ਹੇ ਤੋਂ ਲਾਗੂ ਹੋਵੇਗੀ। ਸਕੂਲੀ ਬੱਚਿਆਂ ਨੂੰ ਦੁਪਹਿਰ ਦੇ ਸਮੇਂ ਭੋਜਨ ਮੁਹੱਈਆ ਕਰਵਾਉਣ ਲਈ ਮਿਡ-ਡੇ ਮੀਲ ਸਕੀਮ ਦੀ ਇਹ ਸ਼ੁਰੂਆਤ ਸਾਲ 1995 ਵਿਚ ਕੀਤੀ ਗਈ ਸੀ। ਉਦੋਂ ਤੋਂ ਇਹ ਸਕੀਮ ਲਗਾਤਾਰ ਸੰਚਾਲਤ ਹੈ ਅਤੇ ਸਰਕਾਰ ਦੀਆਂ ਲੋਕਪ੍ਰਿਅ ਸਕੀਮਾਂ ’ਚ ਸ਼ੁਮਾਰ ਹੈ। ਇਸ ਪੂਰੇ ਬਦਲਾਅ ਪਿੱਛੇ ਜਿਹਡ਼ੀ ਅਹਿਮ ਵਜ੍ਹਾ ਦੱਸੀ ਜਾ ਰਹੀ ਹੈ, ਉਨ੍ਹਾਂ ’ਚ ਸਕੀਮ ਦੇ ਮੌਜੂਦਾ ਨਾਂ ਅਤੇ ਸਰੂਪ ’ਚ ਫੋਕਸ ਸਿਰਫ਼ ਭੋਜਨ ’ਤੇ ਸੀ, ਜਦਕਿ ਸਰਕਾਰ ਦਾ ਫੋਕਸ ਸਕੂਲੀ ਬੱਚਿਆਂ ਨੂੰ ਹੁਣ ਪੋਸ਼ਣ ਯੁਕਤ ਭੋਜਨ ਉਪਲਬਧ ਕਰਵਾਉਣ ’ਤੇ ਹੈ ਜਿਹਡ਼ਾ ਨਵੀਂ ਸਕੀਮ ਤੋਂ ਸਪਸ਼ਟ ਹੋ ਰਿਹਾ ਹੈ।