ਨਾਬਾਲਗ ਵਿਦਿਆਰਥਣ ਨੂੰ ਵਰਗਲਾ ਕੇ ਵਿਆਹ ਦਾ ਝਾਂਸਾ ਦੇਣ ਦੇ ਕਥਿਤ ਦੋਸ਼ ਹੇਠ ਦੋ ਨੌਜਵਾਨਾਂ ‘ਤੇ ਮੁਕੱਦਮਾ ਦਰਜ

0
39

ਖਮਾਣੋਂ (TLT) ਖੇੜੀ ਨੌਧ ਸਿੰਘ ਪੁਲਿਸ ਨੇ ਆਪਣੇ ਖੇਤਰ ਵਿਚ ਆਉਂਦੇ ਇਕ ਸਕੂਲ ਦੀ ਨਾਬਾਲਗ ਵਿਦਿਆਰਥਣ ਨੂੰ ਵਰਗਲਾ, ਫੁਸਲਾ ਕੇ, ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਦੇ ਕਥਿਤ ਦੋਸ਼ ਹੇਠ ਦੋ ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਪਿੰਡ ਭੜੀ ਵਿਖੇ ਨਾਨਕੇ ਰਹਿੰਦੇ ਏਕਮਜੀਤ ਸਿੰਘ ਅਤੇ ਉਸਦੇ ਦੂਜੇ ਸਾਥੀ ਆਦਰਸ਼ ਕੁਮਾਰ ਵਾਸੀ ਪਿੰਡ ਭੜੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਕਥਿਤ ਦੋਸ਼ੀ ਉਸ ਦੀ ਲੜਕੀ ਨੂੰ ਇਕ ਆਲਟੋ ਕਾਰ ਵਿਚ ਭਜਾ ਕੇ ਲੈ ਗਏ ਹਨ।