ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ, ਕੋਰੋਨਾ ਵੈਕਸੀਨ ਦੀ ਥਾਂ ਵਿਅਕਤੀ ਨੂੰ ਲਾ ਦਿੱਤਾ ਐਂਟੀ ਰੇਬੀਜ਼ ਦਾ ਟੀਕਾ, ਡਾਕਟਰ ਤੇ ਨਰਸ ਸਸਪੈਂਡ

0
43

ਠਾਣੇ (TLT) ਮਹਾਰਾਸ਼ਟਰ ਦੇ ਠਾਣੇ ‘ਚ ਇਕ ਵਿਅਕਤੀ ਨੂੰ ਕੋਵਿਡ-19 ਵੈਕਸੀਨ ਦੀ ਥਾਂ ਐਂਟੀ-ਰੇਬੀਜ਼ ਵੈਕਸੀਨ ਦੇਣ ‘ਤੇ ਦੋ ਸਿਹਤ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਠਾਣੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਰਾਜਕੁਮਾਰ ਯਾਦਵ ਜ਼ਿਲ੍ਹੇ ਦੇ ਕਲਵਾ ਖੇਤਰ ਦੇ ਇਕ ਸਿਹਤ ਕੇਂਦਰ ‘ਚ COVID-19 ਵੈਕਸੀਨ ਲਵਾਉਣ ਗਿਆ ਸੀ ਪਰ ਉਨ੍ਹਾਂ ਨੇ ਗਲਤੀ ਨਾਲ ਰੇਬੀਜ਼ ਦਾ ਟੀਕਾ ਦੇ ਦਿੱਤਾ ਗਿਆ। ਹਾਲਾਂਕਿ ਫਿਲਹਾਲ ਉਸ ਦੀ ਸਿਹਤ ਠੀਕ ਹੈ।

ਸਿਹਤ ਵਿਭਾਗ ਨੇ ਇਸ ਗਲਤੀ ਨੂੰ ਮੰਨਦੇ ਹੋਏ ਸੈਂਟਰ ‘ਤੇ ਤਾਇਨਾਤ ਡਾਕਟਰ ਤੇ ਨਰਸ ਨੂੰ ਤਤਕਾਲ ਮੁਅੱਤਲ ਕਰ ਦਿੱਤਾ ਹੈ। ਟੀਐਮਸੀ ਤੋਂ ਵਧੀਕ ਨਗਰ ਕਮਿਸ਼ਨਰ ਸੰਦੀਪ ਮਾਲਵੀ ਨੇ ਕਿਹਾ ਰਾਜਕੁਮਾਰ ਯਾਦਵ ਸੋਮਵਾਰ ਨੂੰ ਕਲਵਾ ਸਾਬਕਾ ਦੇ ਅਟਕੋਨੇਸ਼ਵਰ ਨਗਰ ਮੁੱਢਲੀ ਸਿਹਤ ਦੇਖਭਾਲ ਕੇਂਦਰ ‘ਚ ਕੋਵਿਡ ਵੈਕਸੀਨ ਲਈ ਆਇਆ ਸੀ। ਕੇਂਦਰ ਦੇ ਇੰਚਾਰਜ ਮੈਡੀਕਲ ਅਧਿਕਾਰੀ ਨੇ ਕੋਵੀਸ਼ੀਲਡ ਵੈਕਸੀਨ ਲਾਉਣ ਲਈ ਉਨ੍ਹਾਂ ਨੂੰ ਲਾਈਨ ‘ਚ ਲੱਗਣ ਨੂੰ ਕਿਹਾ ਪਰ ਰਾਜਕੁਮਾਰ ਗਲਤੀ ਨਾਲ ਐਂਟੀ-ਰੇਬੀਜ਼ ਵੈਕਸੀਨ ਦੀ ਲਾਈਨ ‘ਚ ਲੱਗ ਗਿਆ। ਜਦੋਂ ਉਸ ਦੇ ਸ਼ਾਰਟ ਲੈਣ ਦੀ ਵਾਰੀ ਆਈ ਤਾਂ ਸਬੰਧਿਤ ਨਰਸ ਨੇ ਉਨ੍ਹਾਂ ਦੇ ਕੇਸ ਦੀ ਰਿਪੋਰਟ ਦੀ ਜਾਂਚ ਕੀਤੇ ਬਿਨਾਂ ਹੀ ਉਨ੍ਹਾਂ ਨੇ ਰੇਬੀਜ਼ ਦਾ ਟੀਕਾ ਲਾ ਦਿੱਤਾ। ਨਾ ਹੀ ਨਰਸ ਨੇ ਉਨ੍ਹਾਂ ਨੂੰ ਟੀਕੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨਰਸ ਤੇ ਮੈਡੀਕਲ ਅਧਿਕਾਰੀ ਨੂੰ ਮਰੀਜ਼ ਨੂੰ ਟੀਕਾ ਲਾਉਣ ਬਾਰੇ ਸੂਚਿਤ ਕਰਨਾ ਚਾਹੀਦੀ ਸੀ ਤੇ ਕੋਈ ਵੀ ਟੀਕਾ ਦੇਣ ਤੋਂ ਪਹਿਲਾਂ ਕੇਸ ਦੀ ਰਿਪੋਰਟ ਦੀ ਜਾਂਚ ਕਰਨੀ ਚਾਹੀਦੀ ਸੀ।