ਸਿੱਧੂ ਦਾ ਅਸਤੀਫ਼ਾ ਨਹੀਂ ਹੋਇਆ ਸਵੀਕਾਰ, ਫਲੋਰ ਟੈਸਟ ਕਰਾਉਣ ਦੀ ਉੱਠੀ ਮੰਗ

0
80

ਨਵੀਂ ਦਿੱਲੀ (tlt) ਪੰਜਾਬ ਦੀ ਸਿਆਸਤ ‘ਚ ਪਿਛਲੇ ਕਈ ਦਿਨਾਂ ਤੋਂ ਵੱਡੇ ਉਤਰਾਅ-ਚੜਾਅ ਆ ਰਹੇ ਹਨ। ਅਜਿਹੇ ‘ਚ ਹੁਣ ਖ਼ਬਰ ਹੈ ਕਿ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਦਾ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਸਵੀਕਾਰ ਨਹੀਂ ਕੀਤਾ। ਕਾਂਗਰਸ ਹਾਈਕਮਾਨ ਨੇ ਸਿੱਧੂ ਨਾਲ ਆਪਣੇ ਮਸਲੇ ਸੁਲਝਾਉਣ ਦੀ ਗੱਲ ਕਹੀ ਹੈ।

ਕਾਂਗਰਸ ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਗਿਆ। ਜਲਦ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਖੇਮੇ ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ‘ਚ ਫਲੋਰ ਟੈਸਟ ਕਰਾਉਣ ਦੀ ਮੰਗ ਕੀਤੀ ਹੈ।

ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪਟਿਆਲਾ ‘ਚ ਕੈਬਨਿਟ ਮੰਤਰੀ ਪਰਗਟ ਸਿਘ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਨਾਲ ਮੁਲਾਕਾਤ ਕੀਤੀ। ਕਾਂਗਰਸ ਲੀਡਰ ਪਰਗਟ ਸਿੰਘ ਨੇ ਮੀਡੀਆ ਨੂੰ ਕਿਹਾ, ‘ਇਕ ਦੋ ਮੁੱਦੇ ਹਨ ਜਲਦ ਹੀ ਸੁਲਝਾ ਲਏ ਜਾਣਗੇ। ਕਈ ਵਾਰ ਗਲਤਫਹਿਮੀ ਹੋ ਜਾਂਦੀ ਹੈ ਉਹ ਹੱਲ ਕਰ ਲੈਣਗੇ।’ ਕਾਂਗਰਸ ਲੀਡਰ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ, ‘ਇਕ ਦੋ ਛੋਟੇ-ਛੋਟੇ ਮੁੱਦੇ ਹਨ, ਆਪਸ ‘ਚ ਗਲਤਫਹਿਮੀ ਨਾਲ ਵਿਸ਼ਵਾਸ ਟੁੱਟਿਆ। ਕੋਈ ਵੱਡੀ ਗੱਲ ਨਹੀਂ ਹੈ, ਕੱਲ੍ਹ ਸਾਰਾ ਮਸਲਾ ਸੁਲਝਾ ਲਿਆ ਜਾਵੇਗਾ।’