ਪੰਜਾਬ ਸੀਨੀਅਰ ਮਹਿਲਾ ਹਾਕੀ ਟੀਮ ਦੇ ਚੋਣ ਟਰਾਇਲ 30 ਸਤੰਬਰ ਨੁੰ

0
27

ਜਲੰਧਰ (ਰਮੇਸ਼ ਗਾਬਾ) ਹਾਕੀ ਇੰਡੀਆ ਵਲੋਂ ਉਤਰ ਪ੍ਰਦੇਸ਼ ਦੇ ਸ਼ਹਿਰ ਝਾਂਸੀ ਵਿਖੇ 21 ਅਕਤੂਬਰ ਤੋਂ 30 ਅਕਤੂਬਰ ਤੱਕ ਕਰਵਾਈ ਜਾਣ ਵਾਲੀ 11ਵੀਂ ਹਾਕੀ ਇੰਡੀਆ ਰਾਸ਼ਟਰੀ ਸੀਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀ ਪੰਜਾਬ ਸੀਨੀਅਰ ਮਹਿਲਾ ਹਾਕੀ ਟੀਮ ਦੀ ਚੋਣ ਲਈ ਚੋਣ ਟਰਾਇਲ 30 ਸਤੰਬਰ ਦਿਨ ਵੀਰਵਾਰ ਨੁੰ ਸਵੇਰੇ 9-30 ਵਜੇ ਪੀਏਪੀ ਜਲੰਧਰ ਦੇ ਐਸਟਰੋਟਰਫ ਹਾਕੀ ਗਰਾਊਂਡ ਵਿਖੇ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਪਰਗਟ ਸਿੰਘ ਨੇ ਦੱਸਿਆ ਕਿ ਇਨ੍ਹਾਂ ਚੋਣ ਟਰਾਇਲਾਂ ਵਿੱਚ ਪੰਜਾਬ ਨਾਲ ਰਜਿਸਟਰਡ ਖਿਡਾਰਣਾਂ ਭਾਗ ਲੈਣਗੀਆਂ। ਚੁਣੀਆਂ ਗਈਆਂ ਖਿਡਾਰਣਾਂ ਦਾ ਕੋਚਿੰਗ ਕੈਂਪ ਵੀ ਲਗਾਇਆ ਜਾਵੇਗਾ। ਚੋਣ ਟਰਾਇਲਾਂ ਵਿੱਚ ਭਾਗ ਲੈਣ ਵਾਲੀਆਂ ਖਿਡਾਰਣਾਂ ਟਰਾਇਲਾ ਸਮੇਂ ਆਪਣਾ ਅਸਲ ਆਧਾਰ ਕਾਰਡ, ਪਾਸਪੋਰਟ ਸਾਇਜ ਫੋਟੋ, ਜਨਮ ਸਰਟੀਫੀਕੇਟ, ਸਕੂਲ਼ ਕਾਲਜ ਤੋਂ ਤਸਦੀਕਸ਼ੁਦਾ ਫਾਰਮ 2, ਸਕੂਲ ਕਾਲਜ ਅਤੇ ਵਿਭਾਗ ਦਾ ਆਈ ਕਾਰਡ ਨਾਲ ਲੈ ਕੇ ਆਉਣ। ਇਨ੍ਹਾਂ ਦਸਤਾਵੇਜ਼ਾਂ ਤੋਂ ਬਗੈਰ ਚੋਣ ਟਰਾਇਲਾਂ ਵਿੱਚ ਭਾਗ ਨਹੀਂ ਲੈਣ ਦਿੱਤਾ ਜਾਵੇਗਾ।