ਪੰਜਾਬ ਸਰਕਾਰ ਨੇ ਕੀਤੀ ਵਿਭਾਗਾਂ ਦੀ ਵੰਡ

0
31

ਚੰਡੀਗੜ੍ਹ (TLT) ਪੰਜਾਬ ਸਰਕਾਰ ਨੇ ਅੱਜ ਆਪਣੀ ਕੈਬਨਿਟ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਸਾਰੇ ਮੰਤਰੀਆਂ ਦੇ ਵਿਭਾਗ ਐਲਾਨ ਦਿੱਤੇ ਹਨ। ਉਨ੍ਹਾਂ ਦੀ ਕੈਬਨਿਟ ਵਿਚ ਸੀਐਮ ਤੇ ਦੋ ਡਿਪਟੀ ਸੀਐਮ ਸਣੇ 18 ਮੰਤਰੀ ਹਨ।

ਸੀਐਮ ਚੰਨੀ ਕੋਲ ਪਰਸੋਨਲ, ਵਿਜੀਲੈੈਂਸ,ਜਨਰਲ ਐਡਮਿਨਸਟ੍ਰੇਸ਼ਨ, ਜਸਟਿਸ, ਲੀਗਲ ਐਂਡ ਲੈਜੀਸਲੇਟਿਵ ਅਫੇਅਰਜ਼, ਇਨਫਾਰਮੇਸ਼ਨ ਐਂਡ ਪਬਲਿਕ ਰਿਲੈਸ਼ਨ, ਵਾਤਾਵਰਣ, ਮਾਨੀਇੰਗ ਅਤੇ ਜਿਓਲਾਜੀ, ਸਿਵਲ ਏਵੀਏਸ਼ਨ, ਐਕਸਾਈਜ਼, ਇਨਵੈਸਟਮੈਂਟ ਪਰਮੋਸ਼ਨ, ਹਾਸਪਿਟੈਲਿਟੀ, ਪਾਵਰ, ਟੂਰਜ਼ਿਮ ਅਤੇ ਕਲਚਰਲ ਅਫੇਅਰਜ਼ ਵਿਭਾਗ ਹੋਣਗੇ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗ੍ਰਹਿ ਮੰਤਰੀ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਕੋਲ ਜੇਲ੍ਹਾਂ ਅਤੇ ਕੋਆਪਰੇਸ਼ਨ ਵਿਭਾਗ ਹੋਣਗੇ। ਇਸ ਦੇ ਨਾਲ ਹੀ ਦੂਜੇ ਡਿਪਟੀ ਸੀਐਮ ਓਪੀ ਸੋਨੀ ਨੂੰ ਹੈਲਥ ਐਂਡ ਫੈਮਿਲੀ ਵੇਲਫੇਅਰ, ਡਿਫੈਂਸ ਸਰਵਿਸਜ਼ ਵੇਲਫੇਅਰ ਤੇ ਫਰੀਡਮ ਫਾਇਟਰਜ਼ ਵਿਭਾਗ ਮਿਲੇ ਹਨ।