ਸਵਾਲਾਂ ’ਚ ਘਿਰੀ ਪੰਜਾਬ ਦੀ ਨਵੀਂ ਚੰਨੀ ਸਰਕਾਰ

0
29

ਚੰਡੀਗੜ੍ਹ (tlt) ਪੰਜਾਬੀ ਦੀ ਨਵੀਂ ਨਵੇਲੀ ਚਰਨਜੀਤ ਸਿੰਘ ਸਰਕਾਰ ਸਵਾਲਾਂ ’ਚ ਘਿਰ ਗਈ ਹੈ। ਉਹ ਡੀਜੀਪੀ ਤੋਂ ਬਾਅਦ ਨਵਾਂ ਐਡਵੋਕੇਟ ਜਨਰਲ ਦੀ ਨਿਯੁਕਤੀ ’ਤੇ ਵਿਵਾਦਾਂ ’ਚ ਆ ਗਏ ਹਨ। ਡੀਜੀਪੀ ਦਿਨਕਰ ਗੁਪਤਾ ਦੇ ਛੁੱਟੀ ਜਾਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਬਣਾਉਣ ਦੇ ਮਾਮਲੇ ਦੀ ਚੰਗਿਆੜੀ ਅਜੇ ਵੀ ਧੁਖ ਰਹੀ ਸੀ ਕਿ ਪੰਜ ਦਿਨਾਂ ਦੀ ਮਸ਼ਕੱਤ ਤੋਂ ਬਾਅਦ ਐਡਵੋਕੇਟ ਜਨਰਲ ਦੀ ਨਿਯੁਕਤੀ ਮਾਮਲੇ ’ਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਵਾਲਾਂ ’ਚ ਘਿਰ ਗਈ ਹੈ। ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਹੋਏ ਕੋਟਕਪੁਰਾ ਗੋਲੀਕਾਂਡ ਮਾਮਲੇ ’ਚ ਦੋਸ਼ੀਆਂ ਦੇ ਵਕੀਲ ਅਮਰਪ੍ਰੀਤ ਸਿੰਘ ਦਿਓਲ ਨੂੰ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ ਹੈ।

ਪੰਜਾਬ ਸਰਕਾਰ ਨੇ ਸ਼ਨਿਚਰਵਾਰ ਤੋਂ ਰੁਕੀ ਹੋਈ ਐਡਵੋਕੇਟ ਜਨਰਲ ਦੀ ਫਾਈਲ ਸੋਮਵਾਰ ਨੂੰ ਕਲੀਅਰ ਕਰ ਦਿੱਤੀ। ਰਾਜਪਾਲ ਤੋਂ ਮਨਜ਼ੂਰੀ ਮਿਲਦੇ ਹੀ ਏੁੀਐੱਸ ਦਿਓਲ ਨੂੰ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ ਗਿਆ। ਦਿਓਲ ਕੋਟਕਪੁਰਾ ਗੋਲੀਕਾਂਡ ’ਚ ਦੋਸ਼ੀ ਮੁਅੱਤਲ ਆਈਜੀ ਪਰਮਰਾਜ ਸਿੰਘ ਓਮਰਾਨੰਗਲ ਦੇ ਵਕੀਲ ਹਨ। ਉਨ੍ਹਾਂ ਨੇ ਸਾਬਕਾ ਡੀਜੀਪੀ ਸੁਮੇਥ ਸੈਨੀ ਦਾ ਕੇਸ ਵੀ ਲੜਿਆ ਹੈ। ਉਹ ਅੰਮ੍ਰਿਤਸਰ ਇੰਪ੍ਰੂਵਮੈਂਟ ਟਰੱਸਟ ਘੋਟਾਲਾ ਮਾਮਲੇ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਕੀਲ ਵੀ ਰਹੇ ਹਨ ਤੇ ਉਨ੍ਹਾਂ ਨੇ ਇਹ ਕੇਸ ਜਿੱਤਵਾਇਆ ਸੀ।

ਆਮ ਆਦਮੀ ਪਾਰਟੀ ਦੇ ਨੇਤਾ ਤੇ ਕੋਟਕਪੁਰਾ ਤੋਂ ਹੀ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਬੇਅਦਬੀ ਮਾਮਲੇ ’ਚ ਵੋਟਾਂ ਦੀ ਸਿਆਸਤ ਹੋ ਰਹੀ ਹੈ। ਪਹਿਲਾਂ ਬਾਦਲ ਸਰਕਾਰ ਤੇ ਹੁਣ ਕਾਂਗਰਸ ਇਸ ’ਤੇ ਸਿਆਸਤ ਕਰ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਏਪੀਐੱਸ ਦਿਓਲ ਨੂੰ ਏਜੀ ਲਗਾਉਣਾ ਕਾਂਫਲਿਕਟ ਆਫ਼ ਇੰਟਰੈਸਟ ਹੈ। ਉਹ ਸਾਬਕਾ ਡੀਜੀਪੀ ਸੁਮੇਧ ਸੈਨੀ ਦੇ ਵਕੀਲ ਰਹੇ ਹਨ, ਜਿਨ੍ਹਾਂ ਨੇ ਇਨ੍ਹਾਂ ਕੇਸਾਂ ’ਚ ਉਨ੍ਹਾਂ ਨੂੰ ਜ਼ਮਾਨਤ ਦਿਵਾਈ ਹੈ। ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਨਾ ਦੇ ਬਰਾਬਰ ਹੈ।