ਚੱਕਰਵਾਤੀ ਤੂਫ਼ਾਨ ‘ਗੁਲਾਬ’ ਦੇ ਚਲਦੇ ਅਲਰਟ ਜਾਰੀ

0
54

ਨਵੀਂ ਦਿੱਲੀ (TLT) ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ – ਉੜੀਸਾ ਸਰਹੱਦ ‘ਤੇ ਗੋਟਾ ਬੈਰਾਜ ‘ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ, ਹੁਣ ਚੱਕਰਵਾਤੀ ਤੂਫ਼ਾਨ ‘ਗੁਲਾਬ’ ਕਮਜ਼ੋਰ ਪੈ ਚੁੱਕਾ ਹੈ | ਚੱਕਰਵਾਤ ਦਾ ਪ੍ਰਭਾਵ ਤੇਲੰਗਾਨਾ ਅਤੇ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿਚ ਦੇਖਣ ਨੂੰ ਮਿਲ ਸਕਦਾ ਹੈ। ਭਾਰੀ ਮੀਂਹ ਦੀ ਚਿਤਾਵਨੀ ਵੀ ਜਾਰੀ ਕੀਤੀ ਜਾ ਚੁੱਕੀ ਹੈ |