ਕਿਸਾਨ ਮਜ਼ਦੂਰਾਂ ਦਾ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ 9 ਨੂੰ

0
33

ਰੈਲਮਾਜਰਾ (TLT) ਸੰਯੁਕਤ ਕਿਸਾਨ ਮਜ਼ਦੂਰ ਮੋਰਚਾ ਦੇ ਸਥਾਨਕ ਯੂਨਿਟ ਦੀ ਹੰਗਾਮੀ ਮੀਟਿੰਗ ਪਿੰਡ ਟੌਂਸਾ ਵਿਖੇ ਬਲਵੀਰ ਸਿੰਘ ਸਾਬਕਾ ਸਰਪੰਚ ਦੀ ਪ੍ਰਧਾਨਗੀ ਹੇਠ ਹੋਈ। ਦਿੱਲੀ ਮੋਰਚੇ ਲਈ ਤਿਆਰ 42ਵੇਂ ਜੱਥੇ ਵਿਚ 10 ਸਾਥੀ ਸ਼ਾਮਲ ਹੋਣਗੇ। ਇਥੇ ਤਰਾਂ੍ਹ 3 ਸਾਥੀ ਪੱਕੇ ਤੌਰ ਤੇ ਦਿੱਲੀ ਮੋਰਚੇ ਵਿਚ ਭੇਜਣ ਦਾ ਫੈਸਲਾ ਲਿਆ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਪਿੰਡ ਵਿਚ ਵੋਟਾਂ ਮੰਗਣ ਆਉਣ ਵਾਲੇ ਲੋਕਾਂ ਦਾ ਵਿਰੋਧ ਵੀ ਕੀਤਾ ਜਾਵੇਗਾ ਅਤੇ ਸਵਾਲ ਜੋ ਲੋਕ ਮੁਦਿਆਂ ‘ਤੇ ਆਧਾਰਤ ਹੋਣਗੇ। ਉਹ ਹੀ ਪੁੱਛੇ ਜਾਣਗੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮੋਰਚੇ ਦੇ ਕਨਵੀਨਰ ਸਾਥੀ ਕਰਨ ਸਿੰਘ ਰਾਣਾ ਨੇ ਸਮੁੱਚੇ ਯੂਨਿਟ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਚੱਲ ਰਹੇ ਕਿਸਾਨ ਅੰਦੋਲਨ ਨਾਲ ਜੋੜਿਆ ਜਾਵੇ। ਉਨਾਂ੍ਹ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਛੇਤੀ ਹੀ ਮੋਰਚੇ ਨੂੰ ਜਿੱਤ ਪ੍ਰਰਾਪਤ ਹੋਵੇਗੀ। ਉਨਾਂ੍ਹ 9 ਅਗਸਤ ਦੇ ਕਿਸਾਨ ਮਜ਼ਦੂਰਾਂ ਦੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਦਿਲਬਾਗ ਰਾਏ ਮਹੇਸ਼ੀ, ਹਨੀ ਚੌਧਰੀ, ਮੋਹਨ ਸਿੰਘ ਅਤੇ ਪ੍ਰਤਾਪ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ।