ਡੀਸੀ ਦਫ਼ਤਰ ਦਾ ਘਿਰਾਓ 9 ਨੂੰ

0
56

ਗੜ੍ਹਸ਼ੰਕਰ (TLT) ਕੁੱਲ ਹਿੰਦ ਕਿਸਾਨ ਸਭਾ, ਸੀਟੂ, ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਪੰਡੋਰੀ ਵਿਖੇ ਇੱਕ ਮੀਟਿੰਗ ਗਿਰਧਾਰੀ ਲਾਲ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਗੁਰਨੇਕ ਸਿੰਘ ਭੱਜਲ ਅਤੇ ਦਰਸ਼ਨ ਸਿੰਘ ਮੱਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨਰੇਗਾ ਸਕੀਮ ਨੂੰ ਲਗਾਤਾਰ ਚਾਲੂ ਰੱਖਿਆ ਜਾਵੇ, ਸਾਲ ਵਿੱਚ 200 ਦਿਨ ਕੰਮ ਅਤੇ 700 ਰੁਪਏ ਦਿਹਾੜੀ ਦਿੱਤੀ ਜਾਵੇ, ਕੰਮ ਦੇ ਸਥਾਨ ਤੇ ਫਸਟ ਏਡ ਦੀ ਸਹੂਲਤ ਹੋਵੇ,ਪੀਣ ਵਾਲੇ ਪਾਣੀ ਦੀਆਂ ਟੂਟੀਆਂ ਦੇ ਬਿੱਲ ਮੁਆਫ ਤੇ ਬਿਜਲੀ ਦੇ ਬਿੱਲ ਹਾਫ ਕੀਤੇ ਜਾਣ, ਕੋਰੋਨਾ ਕਾਲ ਦੇ ਹਰ ਪਰਿਵਾਰ ਨੂੰ 7500 ਰੁਪਏ ਪ੍ਰਤੀ ਮਹੀਨਾ, ਹਰ ਮੈਂਬਰ ਨੂੰ 10 ਕਿਲੋ ਅਨਾਜ ਪ੍ਰਤੀ ਮਹੀਨਾ ਦਿੱਤਾ ਜਾਵੇ,ਜੰਗੀ ਪੱਧਰ ਤੇ ਵੈਕਸੀਨ ਲੋਕਾਂ ਨੂੰ ਲਗਾਈ ਜਾਵੇ ਅਤੇ ਟੈਸਟਿੰਗ ਵਧਾਈ ਜਾਵੇ। ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਅਤੇ ਹੋਰ ਮੰਗਾਂ ਲਈ 9 ਅਗੱਸਤ 2021 ਨੂੰ ਡੀ ਸੀ ਦਫਤਰ ਦੇ ਘਿਰਾਓ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਰੋਸ਼ਨ ਲਾਲ, ਰਾਮ ਲਾਲ, ਦਰਸ਼ਨ ਲਾਲ, ਲਲਿਤ ਕੁਮਾਰ ਬੱਬੀ, ਕਰਨ, ਗਿਆਨ ਚੰਦ, ਨਿਤਿਨ, ਜਸਪ੍ਰਰੀਤ, ਸੰਜੇ, ਪਵਨਜੀਤ ਪੰਮੀ, ਕਰਤਾਰ ਚੰਦ ਸਰਬਨ, ਜੀਤ ਰਾਮ, ਨਮਨਪਰੀਤ, ਮੋਹਨ ਲਾਲ, ਜਗਦੀਸ਼ ਆਦਿ ਹਾਜ਼ਰ ਸਨ।