ਡੀਸੀ ਦਫਤਰ ਬਾਹਰ ਆਸ਼ਾ ਵਰਕਰਾਂ ਨੇ ਭਾਂਡੇ ਖੜਕਾ ਕੇ ਕੀਤਾ ਰੋਸ ਪ੍ਰਦਰਸ਼ਨ

0
55

ਫਿਰੋਜ਼ਪੁਰ (TLT) ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਦੀ ਪ੍ਰਧਾਨ ਕਿਰਨਦੀਪ ਕੌਰ ਅਤੇ ਸੰਤੋਖ ਕੁਮਾਰ ਦੀ ਅਗਵਾਈ ਵਿਚ ਇਕੱਤਰ ਹੋਈਆਂ। ਇਸ ਮੌਕੇ ਵਰਕਰਾਂ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਹੋਏ ਫੈਸਲਿਆਂ ਮੁਤਾਬਿਕ ਫਿਰੋਜ਼ਪੁਰ ਵਿਚ ਖਾਲੀ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਵਿਚ ਸੂਬਾ ਪ੍ਰਧਾਨ ਕਿਰਨਦੀਪ ਪੰਜੋਲਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨਾਂ ਨੇ ਦੱਸਿਆ ਕਿ ਲਟਕਦੀਆਂ ਮੰਗਾਂ ਜਿਵੇਂ ਕਿ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ 4000 ਰੁਪਏ ਪ੍ਰਤੀ ਮਹੀਨਾ ਇਨਸੈਟਿਵ ਦਿੱਤਾ ਜਾਵੇ, ਆਸ਼ਾ ਫੈਸਿਲੀਟੇਟਰਾਂ ਨੂੰ ਫਿਕਸ 4000 ਰੁਪਏ ਪ੍ਰਤੀ ਮਹੀਨਾ 500 ਰੁਪਏ ਪਰ ਟੂਰ ਦਿੱਤਾ ਜਾਵੇ,, ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ 15 ਹਜ਼ਾਰ ਰੁਪਏ ਘੱਟ ਤੋਂ ਘੱਟ ਪ੍ਰਤੀ ਮਹੀਨਾ ਲਾਗੂ ਕੀਤਾ ਜਾਵੇ, ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ,, ਡਿਊਟੀ ਦੌਰਾਨ ਹਾਦਸਾਗ੍ਸਤ ਵਰਕਰਾਂ ਨੂੰ ਕਰਮਚਾਰੀਆਂ ਦੀ ਤਰਾਂ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ, ਆਦਿ ਤੋਂ ਇਲਾਵਾ ਹੋਰ ਮੰਗਾਂ ਦੇ ਨੋਟੀਫਿਕੇਸ਼ਨ ਹੋਣ ਤਕ ਲਗਾਤਾਰ ਸੰਘਰਸ਼ ਜਾਰੀ ਰਹੇਗਾ। ਜੇਕਰ ਮੰਗਾਂ ਨਾ ਲਾਗੂ ਕੀਤੀਆਂ ਤਾਂ ਸੰਘਰਸ਼ ਦੀ ਰੂਪ ਰੇਖਾ ਤਿੱਖੀ ਕੀਤੀ ਜਾਵੇਗੀ,। ਹਰ ਜ਼ਿਲ੍ਹੇ ਵਿਚ ਭਾਂਡੇ ਖੜਕਾ ਕੇ ਸੁੱਤੀ ਸਰਕਾਰ ਨੂੰ ਜਗਾਉਣ ਦਾ ਕੰਮ ਪੰਜਾਬ ਦੀਆਂ ਉਹ ਧੀਆਂ ਜਿਨਾਂ੍ਹ ਨੇ ਸਿਹਤ ਵਿਭਾਗ ਦੇ ਰੂਟੀਨ ਦੇ 55 ਕੰਮਾਂ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੌਰਾਨ ਅਨੇਕਾਂ ਸੇਵਾਵਾਂ ਨਿਭਾ ਕੇ ਕੋਰੋਨਾ ਯੋਧਿਆਂ ਦਾ ਨਾਂ ਤਾਂ ਖੱਟਿਆ, ਪਰ ਜਿਥੇ ਆਪਣੀ ਜਾਨ ਜੋਖ਼ਮ ਵਿਚ ਪਾਈ, ਉਥੇ ਹੀ ਆਪਣੇ ਪਰਿਵਾਰ ਬੱਚੇ, ਬਜ਼ੁਰਗ ਵੀ ਨਾਲ ਖਤਰੇ ਵਿਚ ਪਾਏ। ਉਨਾਂ੍ਹ ਆਖਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਸਰਕਾਰ ਵੱਲੋਂ ਮੁਲਾਜ਼ਮ ਵਰਗ ਨਾਲ ਵਾਅਦੇ ਕਰ ਕੇ ਸੱਤਾ ‘ਤੇ ਕਾਬਜ਼ ਤਾਂ ਹੋ ਗਏ ਪਰ ਕੁਰਸੀ ਸੰਭਾਲਦੇ ਹੀ ਸੱਤਾ ਵਿਚ ਚੂਰ ਹੋਈ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਸਾਰੇ ਵਾਅਦੇ ਭੁੱਲ ਗਈ, ਜਿਸ ਕਾਰਨ ਸਾਢੇ 4 ਸਾਲ ਸਮਾਂ ਬੀਤਣ ਦੇ ਬਾਵਜੂਦ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਵਫਾ ਨਾਲ ਹੋਣ ਨਾਲ ਮੁਲਾਜ਼ਮਾਂ ਵੱਲੋਂ ਕੀਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਆਸ਼ਾ ਵਰਕਰਾਂ ਵੱਲੋਂ ਥਾਲੀਆਂ ਖੜਕਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਜੇਕਰ ਸਰਕਾਰ ਨੇ ਉਨਾਂ੍ਹ ਨਾਲ ਕੀਤੇ ਵਾਅਦੇ ਪੂਰੇ ਨਾ ਕੀਤਾ ਤਾਂ ਆਉਣ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਸਰਕਾਰ ਨੂੰ ਉਨਾਂ੍ਹ ਦੀਆਂ ਮੰਗਾਂ ਮੰਨਣ ਵਾਸਤੇ ਮਜ਼ਬੂਰ ਕੀਤਾ ਜਾਵੇਗਾ।