ਤਪਾ ਤੇ ਸੰਧਵਾਂ ਦੇ ਸਕੂਲਾਂ ‘ਚ ਚਹਿਲ ਪਹਿਲ, ਮਾਪਿਆਂ ‘ਚ ਖ਼ੁਸ਼ੀ ਦੀ ਲਹਿਰ

0
43

ਤਪਾ ਮੰਡੀ,ਸੰਧਵਾਂ (TLT) ਸੂਬਾ ਸਰਕਾਰ ਵਲੋਂ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ‘ਚ ਰੱਖਦੇ ਹੋਏ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਅੱਜ ਤਪਾ ਅਤੇ ਸੰਧਵਾਂ ਇਲਾਕੇ ਦੇ ਸਰਕਾਰੀ ਅਤੇ ਨਿੱਜੀ ਸਕੂਲ ਖੁੱਲਣ ਨਾਲ ਜਿੱਥੇ ਸਕੂਲਾਂ ‘ਚ ਰੌਣਕ ਪਰਤੀ ਉੱਥੇ ਬੱਚਿਆਂ ‘ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਭਾਵੇਂ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪਹਿਲੇ ਦਿਨ ਬੱਚਿਆਂ ਦੀ ਹਾਜ਼ਰੀ ਘੱਟ ਦੇਖੀ। ਪਰ ਅੱਪਰ ਸਕੂਲਾਂ ‘ਚ 6ਵੀਂ ਤੋਂ ਨੌਵੀਂ ਕਲਾਸ ਦੇ ਵਿਦਿਆਰਥੀਆਂ ਦੀ ਹਾਜ਼ਰੀ ਵੱਧ ਸੀ।