ਸਰਕਾਰੀ ਹੁਕਮਾਂ ਅਨੁਸਾਰ ਨਸਰਾਲਾ ਇਲਾਕੇ ਦੇ ਖੁੱਲ੍ਹੇ ਸਕੂਲਾਂ ‘ਚ ਪਰਤੀਆਂ ਰੌਣਕਾਂ

0
33

ਨਸਰਾਲਾ (TLT) ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਤੋਂ ਬਾਅਦ ਅੱਜ ਸਕੂਲ ਖੋਲ੍ਹਣ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵੇਲੇ ਨਸਰਾਲਾ ਨਜ਼ਦੀਕ ਪਿੰਡ ਅਜੜਾਮ ਸਕੂਲ ਵਿਖੇ ਪ੍ਰਿੰਸੀਪਲ ਜਗਦੀਪ ਕੌਰ ਤੇ ਅਧਿਆਪਕਾਂ ਵਲੋਂ ਗੇਟ ਅੰਦਰ ਦਾਖਲ ਕਾਰਨ ਵੇਲੇ ਸਰਕਾਰੀ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਸੈਨੇਟਾਇਜ਼ਰ ਕਰਦਿਆਂ ਬੁਖ਼ਾਰ ਆਦਿ ਚੈੱਕ ਕੀਤਾ। ਇਸ ਮੌਕੇ ਨਸਰਾਲਾ ਇਲਾਕੇ ਦੇ ਸਕੂਲਾਂ ਵਿਚ ਤਕਰੀਬਨ 65 ਤੋਂ 70 ਪ੍ਰਤੀਸ਼ਤ ਵਿਦਿਆਰਥੀਆਂ ਨੇ ਹਾਜ਼ਰੀ ਦਿੱਤੀ।