ਕਪੂਰਥਲਾ ਪੁਲਿਸ ਵਲੋਂ ਤਿੰਨ ਮੋਬਾਈਲ, ਐਕਟਿਵਾ ਸਕੂਟਰ, 165 ਨਸ਼ੀਲੀਆਂ ਗੋਲੀਆਂ ਅਤੇ 11 ਟੀਕੇ ਕੀਤੇ ਜ਼ਬਤ

0
50

ਕਪੂਰਥਲਾ, 30 ਜੁਲਾਈ (TLT) ਸੇਫ ਸਿਟੀ ਪ੍ਰੋਜੈਕਟ ਤਹਿਤ ਸਨੈਚਰਾਂ ‘ਤੇ ਕਾਰਵਾਈ ਜਾਰੀ ਰੱਖਦਿਆਂ ਕਪੂਰਥਲਾ ਪੁਲਿਸ ਨੇ ਇਕ ਸਨੈਚਰ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਕੋਲੋਂ ਤਿੰਨ ਮੋਬਾਈਲ, ਇੱਕ ਚੋਰੀ ਦਾ ਐਕਟਿਵਾ ਸਕੂਟਰ, 165 ਨਸ਼ੀਲੀਆਂ ਗੋਲੀਆਂ ਅਤੇ 11 ਟੀਕੇ ਬਰਾਮਦ ਕੀਤੇ ਹਨ।ਗ੍ਰਿਫਤਾਰ ਕੀਤੇ ਦੋਸ਼ੀ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮੰਗਾ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਲੋਧੀ ਭੁਲਾਣਾ ਸੁਲਤਾਨਪੁਰ ਲੋਧੀ ਕਪੂਰਥਲਾ ਵਜੋਂ ਹੋਈ ਹੈ।

ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਸੀਨੀਅਰ ਸੁਪਰਡੈਂਟ ਪੁਲਿਸ (ਐਸਐਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੇਫ ਸਿਟੀ ਪ੍ਰੋਜੈਕਟ ਜੂਨ ਵਿੱਚ ਸ਼ਹਿਰ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਤਹਿਤ ਨਵੀਂ ਪੀਸੀਆਰ ਗਸ਼ਤ ਮੋਟਰਸਾਈਕਲ ਟੀਮਾਂ ਨੂੰ ਹਰ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਲਈ ਤਾਇਨਾਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ‘ਤੇ ਨਜ਼ਦੀਕੀ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ।ਐਸਐਸਪੀ ਨੇ ਦੱਸਿਆ ਕਿ ਸਨੈਚਿੰਗ ਪ੍ਰਭਾਵਿਤ ਖੇਤਰਾਂ ਦੀ ਚੈਕਿੰਗ ਦੌਰਾਨ ਸੀਆਈਏ ਸਟਾਫ ਕਪੂਰਥਲਾ ਦੀ ਟੀਮ ਨੇ ਮਨਪ੍ਰੀਤ ਸਿੰਘ ਮੰਗਾ ਨੂੰ ਕੁਸ਼ਟ ਆਸ਼ਰਮ ਦੇ ਕੋਲ ਰੋਕਿਆ ਅਤੇ ਉਸ ਕੋਲੋਂ ਤਿੰਨ ਖੋਹ ਕੀਤੇ ਮੋਬਾਈਲ ਫੋਨ, ਚੋਰੀ ਕੀਤਾ ਹੋਇਆ ਐਕਟਿਵਾ ਸਕੂਟਰ, 165 ਨਸ਼ੀਲੀ ਗੋਲੀਆਂ ਅਤੇ 11 ਟੀਕੇ ਬਰਾਮਦ ਕੀਤੇ।

“ਮੁਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣੇ ਜੁਰਮ ਦਾ ਇਕਬਾਲ ਕੀਤਾ ਅਤੇ ਖੁਲਾਸਾ ਕੀਤਾ ਕਿ ਉਹ ਪਿਛਲੇ ਮਹੀਨੇ ਹੀ ਜ਼ਮਾਨਤ’ ਤੇ ਰਿਹਾਅ ਹੋ ਕੇ ਆਇਆ ਸੀ ਅਤੇ ਬਾਹਰ ਆ ਕੇ ਉਸਨੇ ਦੁਬਾਰਾ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿਤਾ ਸੀ। ”, ਐਸਐਸਪੀ ਖੱਖ ਨੇ ਦੱਸਿਆ।ਐਸਐਸਪੀ ਨੇ ਦੱਸਿਆ ਕਿ ਦੋਸ਼ੀ ਨੇ ਬਸਤੀ ਬਾਵਾ ਖੇਲ ਖੇਤਰ ਤੋਂ ਐਕਟਿਵਾ ਸਕੂਟਰ (ਪੀਬੀ 08 ਸੀਵਾਈ 8166) ਚੋਰੀ ਕੀਤਾ ਸੀ ਅਤੇ ਲੰਬਾ ਪਿੰਡ ਤੋਂ ਇੱਕ ਮੋਬਾਈਲ ਫ਼ੋਨ, ਕਰਤਾਰਪੁਰ ਧਰਮ ਕੰਡਾ ਨੇੜੇ ਤੋਂ ਦੂਸਰਾ ਫ਼ੋਨ ਅਤੇ ਤੀਜਾ ਫ਼ੋਨ ਕਪੂਰਥਲਾ ਵਿੱਚ ਇੱਕ ਦੁਕਾਨ ਦੇ ਬਾਹਰ ਗੇਮ ਖੇਡ ਰਹੇ ਲੜਕੇ ਤੋਂ ਖੋਹ ਲਿਆ ਸੀ।

ਉਨ੍ਹਾਂ ਦੱਸਿਆ ਕਿ ਉਸ ਖ਼ਿਲਾਫ਼ ਧਾਰਾ 22,61,85 ਐਨਡੀਪੀਐਸ ਅਤੇ 411 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਅਤੇ ਬ੍ਰਾਮਦਗੀ ਲਈ ਰਿਮਾਂਡ ‘ਤੇ ਲਿਜਾਇਆ ਜਾਵੇਗਾ।ਐਸਐਸਪੀ ਨੇ ਅੱਗੇ ਕਿਹਾ ਕਿ ਸੇਫ ਸਿਟੀ ਪ੍ਰੋਜੈਕਟ ਚੰਗੇ ਨਤੀਜੇ ਲੈ ਕੇ ਆ ਰਿਹਾ ਹੈ ਅਤੇ ਆਮ ਲੋਕਾਂ ਲਈ ਪ੍ਰਭਾਵਸ਼ਾਲੀ ਪੁਲਿਸਿੰਗ ਨੂੰ ਯਕੀਨੀ ਬਣਾਉਣ ਲਈ ਹੋਰ ਯਤਨ ਕੀਤੇ ਜਾ ਰਹੇ ਹਨ।