ਖੜ੍ਹੇ ਯਾਤਰੀਆਂ ਨੇ ਬੱਸ ਦੇ ਸ਼ੀਸ਼ੇ ‘ਤੇ ਮਾਰੀ ਇੱਟ, ਰੋਡਵੇਜ਼ ਦੇ ਕਰਮਚਾਰੀਆਂ ਨੇ ਕੀਤਾ ਰੋਡ ਜਾਮ

0
68

ਮੰਡੀ ਲਾਧੂਕਾ (TLT) ਅੱਜ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਜਾਣ ਵਾਲੀ ਰੋਡਵੇਜ਼ ਬੱਸ ਦੇ ਡਰਾਈਵਰ ਵਲੋਂ ਮੰਡੀ ਲਾਧੂਕਾ ਦੇ ਬੱਸ ਸਟੈਂਡ ‘ਤੇ ਬੱਸ ਨਾ ਰੋਕਣ ਦੇ ਕਾਰਨ ਫ਼ਾਜ਼ਿਲਕਾ ਨੂੰ ਜਾਣ ਲਈ ਖੜ੍ਹੇ ਯਾਤਰੀਆਂ ਨੇ ਬੱਸ ਦੇ ਸ਼ੀਸ਼ੇ ‘ਤੇ ਇੱਟ ਮਾਰ ਦਿੱਤੀ। ਜਿਸ ਤੋਂ ਬਾਅਦ ਰੋਡਵੇਜ਼ ਦੇ ਕਰਮਚਾਰੀਆਂ ਵਲੋਂ ਰੋਡ ਜਾਮ ਕਰ ਕੇ ਧਰਨਾ ਲਗਾ ਦਿੱਤਾ ਗਿਆ |