ਸ਼ੱਕੀ ਹਾਲਾਤ ਵਿਚ ਪਰਵਾਸੀ ਵਿਅਕਤੀ ਦੀ ਮੌਤ

0
41

ਜਲੰਧਰ (ਹਰਪ੍ਰੀਤ ਕਾਹਲੋਂ) ਜਲੰਧਰ ਕੈਂਟ ਦੇ ਅਧੀਨ ਪੈਂਦੇ ਦੀਪ ਨਗਰ ਵਿਖੇ ਇਕ ਪਰਵਾਸੀ ਵਿਅਕਤੀ ਦੀ ਸ਼ੱਕੀ ਹਾਲਾਤ ‘ਚ ਅਚਾਨਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੀਪ ਨਗਰ ਦੇ ਅਜੀਤ ਪੈਲੇਸ ਮੌਰੇ ਇਕ ਪਰਵਾਸੀ ਵਿਅਕਤੀ ਅਚਾਨਕ ਬੈਠਾ-ਬੈਠਾ ਡਿੱਗ ਪਿਆ ਜਿਸ ਨੂੰ ਵੇਖ ਲੋਕਾਂ ਨੇ ਡਾਕਟਰ ਨੂੰ ਬੁਲਵਾ ਕੇ ਚੈਕ ਕਰਵਾਇਆ ਤਾਂ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਮੌਕੇ ‘ਤੇ ਪੁੱਜੀ ਪਰਾਗਪੁਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਤੇ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਕੋਲ ਕੋਈ ਆਈਡੀ ਨਾ ਮਿਲਣ ਕਰਕੇ ਉਸ ਦੀ ਪਛਾਣ ਨਹੀਂ ਹੋ ਸਕੀ। ਲੋਕਾਂ ਨੇ ਦੱਸਿਆ ਕਿ ਉਹ ਸ਼ਰਾਬ ਪੀ ਕੇ ਇਸੇ ਇਲਾਕੇ ‘ਚ ਘੁੰਮਦਾ ਰਹਿੰਦਾ ਸੀ ਤੇ ਅੱਜ ਵੀ ਉਸ ਨੇ ਸ਼ਰਾਬ ਜਾਂ ਕੋਈ ਹੋਰ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਉਹ ਆਪਣੇ-ਆਪ ਨੂੰ ਵੀ ਸੰਭਾਲ ਨਹੀਂ ਪਾ ਰਿਹਾ ਸੀ ਤੇ ਅਚਾਨਕ ਉਸ ਦੀ ਮੌਤ ਹੋ ਗਈ।