ਸਰਕਾਰੀ ਸਿਹਤ ਕੇਂਦਰਾਂ ਵਿੱਚ ਹੈਪੇਟਾਈਟਿਸ-ਸੀ ਦੀਆਂ ਦਵਾਈਆਂ ਬਿਲਕੁਲ ਮੁਫਤ ਉਪਲੱਬਧ

0
41

ਤਰਨ ਤਾਰਨ (TLT) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੋਵਿਡ ਮਹਾਂਮਾਰੀ ਦੌਰਾਨ “ਪੀਲੀਏ ਨੂੰ ਖਤਮ ਕਰੋ” ਥੀਮ ਨੂੰ ਸਮਰਪਿਤ ਅੱਜ ਸਿਵਲ ਸਰਜਨ ਤਰਨ ਤਾਰਨ ਡਾ ਰੋਹਿਤ ਮਹਿਤਾ  ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਵਿਸ਼ਵ ਹੈਪੇਟਾਈਟਿਸ ਦਿਵਸ ਮਨਾਇਆ ਗਿਆ।
ਇਸ ਮੌਕੇ ‘ਤੇ ਸਿਵਲ ਸਰਜਨ ਡਾ. ਰੋਹਿਤ ਮਹਿਤਾ ਵਲੋਂ ਹੈਪਾਟਾਇਟਸ ਜਾਗਰੂਕਤਾ ਫੈਲਾਉਣ ਲਈ ਪੋਸਟਰ, ਪੈਂਫਲਿਟ ਅਤੇ ਹੈਂਡਬਿਲ ਰਿਲੀਜ਼ ਕੀਤੇ ਗਏ, ਜਿਸ ਦੁਆਰਾ ਪੂਰੇ ਜ਼ਿਲੇ੍ਹ ਭਰ ਵਿਚ ਇਸ ਬੀਮਾਰੀ ਸੰਬਧੀ ਜਾਗਰੂਕਤਾ ਫੈਲਾਈ ਜਾਵੇਗੀ ।ਉਹਨਾਂ ਕਿਹਾ ਸਰਕਾਰੀ ਸਿਹਤ ਕੇਂਦਰਾਂ ਵਿੱਚ ਹੈਪੇਟਾਈਟਿਸ-ਸੀ ਦੀਆਂ ਦਵਾਈਆਂ ਬਿਲਕੁਲ ਮੁਫਤ ਉਪਲੱਬਧ ਹਨ।
ਇਸ ਮੌਕੇ ਸੰਬੋਧਨ ਕਰਦਿਆ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਹੈਪੇਟਾਈਟਿਸ ਜੋ ਕਿ ਹੁਣ ਇਲਾਜ ਯੋਗ ਹੈ, ਬਾਰੇ ਜਿੰਨੀ ਜਲਦੀ ਜਾਣਕਾਰੀ ਮਿਲੇਗੀ, ਉਨੀ ਹੀ ਜਲਦੀ ਇਸਦਾ ਇਲਾਜ ਕੀਤਾ ਜਾ ਸਕਦਾ ਹੈ।ਵਿਸ਼ਵ ਸਿਹਤ ਸੰਗਠਨ ਵਲੋ ਹਰ ਸਾਲ 28 ਜੁਲਾਈ ਨੂੰ ਹੈਪੇਟਾਈਟਿਸ ਦਿਵਸ ਦੇ ਰੂਪ ਵਿਚ ਮਨਾਈਆ ਜਾਦਾ ਹੈ।ਇਸ ਬਿਮਾਰੀ ਦੀ 5 ਕਿਸਮਾਂ ਹੈ ਜਿਵੇ ਕਿ ਹੈਪੇਟਾਈਟਿਸ  ਏ. ਬੀ. ਸੀ. ਡੀ. ਅਤੇ ਈ. ਹੈ ।ਇਨਾਂ ਵਿਚੋ ਹੈਪੇਟਾਈਟਿਸ-ਬੀ ਦੀ ਵੈਕਸੀਨ ਮੌਜੂਦ ਹੈ।ਹੈਪੇਟਾਈਟਿਸ  ਏ. ਸੀ. ਡੀ. ਅਤੇ ਈ. ਦਾ ਇਲਾਜ ਦਵਾਈਆ ਰਾਹੀਂ ਕੀਤਾ ਜਾ ਸਕਦਾ ਹੈ।
ਉਨਾਂ ਨੇ ਕਿਹਾ ਕਿ ਸੂਈਆਂ ਦਾ ਸਂਾਝਾ ਇਸਤਮਾਲ ਨਾ ਕਰੋ, ਰੇਜ਼ਰ ਅਤੇ ਬੁਰਸ਼ ਸਂਾਝੇ ਨਾ ਕੀਤੇ ਜਾਣ, ਟੈਟੂ ਨਾ ਬਣਵਾਏ ਜਾਣ, ਸੁਰੱਖਿਅਤ ਸੰਭੋਗ ਲਈ ਕੰਡੋਮ ਦਾ ਇਸਤਮਾਲ ਕਰੋ।ਉਨਾ ਬੱਚਿਆ ਨੂੰ ਅਪੀਲ ਕੀਤੀ ਕਿ ਅੱਜ ਦੇ ਦਿਨ ਦਾ ਜਰੂਰੀ ਸੁਨੇਹਾ ਹੈਪੇਟਾਈਟਿਸ ਤੋਂ ਬਚਾਅ ਬਾਰੇ ਹਰ ਘਰ ਵਿੱਚ ਪਹੰੁਚਣਾ ਚਾਹੀਦਾ ਹੈ, ਕੋਵਿਡ ਕਾਲ ਦੌਰਾਨ ਹੈਪੇਟਾਈਟਿਸ ਬਾਰੇ ਗਿਆਨ ਹੋਣਾ ਹੋਰ ਵੀ ਜਰੂਰੀ ਹੈ, ਤਾਂ ਜੋ ਕਿ ਇਨਸਾਨੀ ਜਿੰਦਗੀ ਨੂੰ ਇਹਨਾਂ ਬਿਮਾਰੀਆ ਤੋਂ ਸੁਰੱਖਿਅਤ ਰੱਖਿਆ ਜਾ ਸਕੇ।ਇਸ ਮੋਕੇ ‘ਤੇ ਡਾ. ਕੰਵਲਜੀਤ ਸਿੰਘ, ਡਾ. ਸੁਖਬੀਰ, ਡਾ. ਨੇਹਾ ਅਤੇ  ਡਾ. ਅਰੋੜਾ ਹਾਜ਼ਰ ਸਨ।