ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਪਹੁੰਚਣਗੇ ਨਵਜੋਤ ਸਿੰਘ ਸਿੱਧੂ

0
65

ਜਲੰਧਰ (ਰਮੇਸ਼ ਗਾਬਾ) ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਆ ਰਹੇ ਹਨ। ਉਹ ਅੱਜ ਕਾਂਗਰਸ ਭਵਨ ਪਹੁੰਚਣਗੇ। ਪੰਜਾਬ ਕਾਂਗਰਸ ਪ੍ਰਧਾਨ ਨੇ ਵਿਧਾਇਕਾਂ, ਮੇਅਰ, ਪਾਰਟੀ ਦੇ ਬਲਾਕ ਮੁਖੀ, ਯੂਥ ਕਾਂਗਰਸ, ਮਹਿਲਾ ਕਾਂਗਰਸ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਪੁਰਾਣੇ ਸੀਨੀਅਰ ਨੇਤਾਵਾਂ ਨਾਲ ਮੀਟਿੰਗ ਕਰਨ ਦੀ ਯੋਜਨਾ ਬਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਸ਼ਹਿਰ ਅਤੇ ਦਿਹਾਤੀ ਖੇਤਰ ਦੇ ਲਗਭਗ 150 ਨੇਤਾਵਾਂ ਨੂੰ ਮਿਲਣਗੇ। ਸਿੱਧੂ ਇਨ੍ਹਾਂ ਵਿੱਚੋਂ ਕੁਝ ਨੇਤਾਵਾਂ ਨਾਲ ਸਿੱਧੂ ਵਨ ਟੂ ਵਨ ਮੁਲਾਕਾਤ ਕਰਨਗੇ। ਉਹ ਨਵੀਂ ਟੀਮ ਦੇ ਗਠਨ ਦਾ ਮੁਲਾਂਕਣ ਵੀ ਕਰਨਗੇ। ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਅਜੇ ਬਾਕੀ ਹੈ।