ਸਿੱਖਿਆ ਵਿਭਾਗ ਵੱਲੋਂ 75 ਸਾਲਾ ਅਜਾਦੀ ਸਮਾਗਮਾਂ ਨੂੰ ਸਮਰਪਿਤ ਲੇਖ ਰਚਨਾਂ ਮੁਕਾਬਲਿਆਂ ਦਾ ਤਹਿਸੀਲ ਪੱਧਰੀ ਨਤੀਜਾ ਐਲਾਨਿਆ

0
32

ਫਾਜ਼ਿਲਕਾ (TLT) ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਅਜ਼ਾਦੀ ਦੇ 75 ਸਾਲਾ ਸਮਾਗਮਾਂ  ਦੀ ਲੜੀ ‘ਚ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ‘ਚ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਇਸ ਸਬੰਧੀ ਵਿਭਾਗ ਵੱਲੋਂ ਅਪ੍ਰੈਲ ਮਹੀਨੇ ਤੋਂ ਸਕੂਲ, ਬਲਾਕ, ਤਹਿਸੀਲ, ਜ਼ਿਲ੍ਹਾ ਅਤੇ ਰਾਜ ਪੱਧਰ `ਤੇ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਹਨਾਂ ਭਿੰਨ-ਭਿੰਨ ਗਤੀਵਿਧੀਆਂ ਦੀ ਲੜੀ ਵਿੱਚ ਜੂਨ ਮਹੀਨੇ ਦੌਰਾਨ ਲੇਖ ਰਚਨਾਂ ਮੁਕਾਬਲੇ ਆਯੋਜਿਤ ਕੀਤੇ ਗਏ ਸਨ, ਜਿਹਨਾਂ ਦੇ ਨਤੀਜੇ ਦੀ ਵਿਭਾਗ ਵੱਲੋਂ ਘੋਸ਼ਣਾ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਮੈਡਮ ਅੰਜੂ ਸੇਠੀ ਨੇ ਦੱਸਿਆ ਕਿ ਵਿਭਾਗ ਵੱਲੋਂ ਅਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਐੱਸ.ਸੀ.ਈ.ਆਰ.ਟੀ. ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੇ ਵੱਖ-ਵੱਖ ਗਤੀਵਿਧੀਆਂ ਨਾਲ ਸਬੰਧਿਤ ਆਨਲਾਈਨ ਮੁਕਾਬਲੇ ਅਪਰੈਲ ਮਹੀਨੇ ਤੋਂ ਆਰੰਭ ਕੀਤੇ ਗਏ ਸਨ ਜੋ 15 ਅਗਸਤ 2022 ਤੱਕ ਕਰਵਾਏ ਜਾਣਗੇ।
 ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਜੂਨ ਮਹੀਨੇ ਦੌਰਾਨ ਕਰਵਾਏ ਗਏ ਬਲਾਕ ਅਤੇ ਤਹਿਸੀਲ ਪੱਧਰੀ ਲੇਖ ਰਚਨਾਂ ਮੁਕਾਬਲਿਆਂ ਦਾ ਨਤੀਜਾ ਵਿਭਾਗ ਵੱਲੋਂ ਘੋਸ਼ਿਤ ਕਰ ਦਿੱਤਾ ਗਿਆ ਹੈ। ਲੇਖ ਰਚਨਾਂ ਮੁਕਾਬਲਿਆਂ ਵਿੱਚ ਜਿਲ੍ਹੇ ਫਾਜਿਲਕਾ ਦੀ ਤਹਿਸੀਲ ਜਲਾਲਾਬਾਦ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਢੰਡੀ ਖੁਰਦ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਪਹਿਲਾਂ, ਸਰਕਾਰੀ ਪ੍ਰਾਇਮਰੀ ਸਕੂਲ ਢੰਡੀ ਕਦੀਮ ਦੀ ਵਿਦਿਆਰਥਣ ਸਾਨੀਆ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਤਹਿਸੀਲ ਫਾਜਿਲਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਆਸਫਵਾਲਾ ਦੀ ਵਿਦਿਆਰਥਣ ਆਸਥਾ ਨੇ ਪਹਿਲਾ ਅਤੇ ਸਰਕਾਰੀ ਪ੍ਰਾਇਮਰੀ  ਸਕੂਲ ਝੁੱਗੇ ਗੁਲਾਬ ਸਿੰਘ ਦੀ ਵਿਦਿਆਰਥਣ ਕੋਮਲ ਰਾਣੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ,ਇਸ ਤਰ੍ਹਾ  ਤਹਿਸੀਲ ਅਬੋਹਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਹਰਨਾਮ ਸਿੰਘ ਦੀ ਵਿਦਿਆਰਥਣ  ਨਿਸ਼ਾ ਰਾਣੀ ਨੇ ਪਹਿਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਕਿੱਕਰਖੇੜਾ ਦੀ ਵਿਦਿਆਰਥੀਣ ਕਿਰਨਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ।
ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਇਹਨਾਂ ਅਜਾਦੀ ਸਮਾਗਮਾਂ ਸਬੰਧੀ ਇੱਕ ਖਾਸ ਲੋਗੋ ਵੀ ਤਿਆਰ ਕੀਤਾ ਗਿਆ ਹੈ। ਸਮੂਹ ਸਕੂਲਾਂ ਨੂੰ ਇਸ ਲੋਗੋ ਦੀ ਵਰਤੋਂ ਸਮਾਗਮਾਂ ਦੌਰਾਨ ਕਰਵਾਈਆਂ ਜਾਣ ਵਾਲੀਆਂ ਸਮੁੱਚੀਆਂ ਗਤੀਵਿਧੀਆਂ ਅਤੇ ਇਹਨਾਂ ਦੇ ਪ੍ਰਚਾਰ, ਪ੍ਰਸਾਰ ਲਈ ਕਰਨ ਦੀ ਹਦਾਇਤ ਕੀਤੀ ਗਈ ਹੈ। ਜਿਲ੍ਹਾ ਸਿੱਖਿਆ ਅਫਸਰ ਵੱਲੋ ਇਹਨਾਂ ਮੁਕਾਬਲਿਆਂ ਦੇ ਸਫਲ ਸੰਚਾਲਨ ਲਈ ਸਮੂਹ ਬੀਪੀਓਜ, ਸੀਐਚਟੀਜ, ਬਲਾਕ ਨੋਡਲ ਅਫਸਰ , ਜੇਤੂ ਵਿਦਿਆਰਥੀਆਂ  ਉਹਨਾਂ  ਦੇ ਗਾਈਡ ਅਧਿਆਪਕਾਂ ਅਤੇ ਮਾਪਿਆਂ  ਨੂੰ ਵਧਾਈਆਂ ਦਿੰਦਿਆਂ, ਵਿਦਿਆਰਥੀਆਂ ਨੂੰ ਜਿਲ੍ਹਾ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾ ਦਿੱਤੀਆ।
 ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ, ਜਿਲ੍ਹਾ ਨੋਡਲ ਅਫਸਰ ਸਵੀਕਾਰ ਗਾਂਧੀ  ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਨੇ ਦੱਸਿਆ ਕਿ ਇਹ ਮੁਕਾਬਲੇ ਵਿਦਿਆਰਥੀਆਂ ਨੂੰ ਜੰਗੇ ਆਜ਼ਾਦੀ ਦੇ ਇਤਿਹਾਸ ਅਤੇ ਮਹਾਨ ਦੇਸ਼ ਭਗਤਾ ਦੇ ਜੀਵਨ ਅਤੇ ਕੁਰਬਾਨੀ ਤੋ ਜਾਣੂ ਕਰਵਾਉਣ ਵਿੱਚ ਸਹਾਈ ਹੋਣਗੇ। ਵਿਦਿਆਰਥੀਆਂ ਦੇ ਕੋਮਲ ਮਨਾਂ ਵਿੱਚ ਦੇਸ਼ ਭਗਤੀ ਅਤੇ ਦੇਸ ਪਿਆਰਾ ਦੀ ਭਾਵਨਾ ਪੈਦਾ ਹੋਵੇਗੀ।