ਅੰਬਾਲਾ-ਹਿਸਾਰ ਰੋਡ ‘ਤੇ ਵਾਪਰਿਆ ਹਾਦਸਾ: ਬੱਸ ਪਲਟੀ, 20 ਜ਼ਖਮੀ

0
46

ਹਰਿਆਣਾ (TLT) ਮੰਗਲਵਾਰ ਸਵੇਰੇ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲੇ ਵਿਚ ਹਰਿਆਣਾ ਰੋਡਵੇਜ਼ ਦੀ ਇਕ ਬੱਸ ਪਲਟ ਗਈ। ਇਸ ਹਾਦਸੇ ਵਿਚ ਤਕਰੀਬਨ 20 ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਹਾਲਾਂਕਿ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪਿੰਡ ਵਾਸੀ ਅਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਚਲਾ ਕੇ ਜ਼ਖਮੀਆਂ ਨੂੰ ਨੂੰ ਸਰਸਵਤੀ ਮਿਸ਼ਨ ਹਸਪਤਾਲ, ਇਸਮਾਈਲਾਬਾਦ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਹਾਦਸਾ ਅੰਬਾਲਾ-ਹਿਸਾਰ ਰੋਡ ‘ਤੇ ਮਲਿਕਪੁਰਾ ਨੇੜੇ ਵਾਪਰਿਆ। ਬੱਸ ਭਿਵਾਨੀ ਤੋਂ ਚੰਡੀਗੜ੍ਹ ਜਾ ਰਹੀ ਸੀ, ਇਸਮਾਈਲਾਬਾਦ ਨੂੰ ਜਾਂਦੇ ਸਮੇਂ ਮਲਿਕਪੁਰ ਪਿੰਡ ਨੇੜੇ ਬੇਕਾਬੂ ਹੋ ਕੇ ਪਲਟ ਗਈ। ਰਾਹਗੀਰਾਂ ਦੁਆਰਾ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਟੀਮ ਮੌਕੇ ‘ਤੇ ਪਹੁੰਚ ਗਈ। ਹੁਣ ਇਸਮਾਈਲਾਬਾਦ ਪੁਲਿਸ ਹਾਦਸੇ ਦੀ ਜਾਂਚ ਵਿਚ ਲੱਗੀ ਹੋਈ ਹੈ।