ਸਿੱਪੀ ਗਿੱਲ ਨੂੰ ਐਨੀਮਲ ਵੈੱਲਫੇਅਰ ਬੋਰਡ ਆਫ਼ ਇੰਡੀਆ ਦੇ ਵਲੋਂ ਨੋਟਿਸ ਜਾਰੀ, 7 ਦਿਨਾਂ ਦੇ ਅੰਦਰ ਮੰਗਿਆ ਜਵਾਬ

0
44

ਨਵੀਂ ਦਿੱਲੀ (TLT) ਐਨੀਮਲ ਵੈੱਲਫੇਅਰ ਬੋਰਡ ਆਫ਼ ਇੰਡੀਆ ਦੇ ਵਲੋਂ ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਤੋਂ ਆਪਣੇ ਇਕ ਗੀਤ ਵਿਚ ਬਿਨਾਂ ਅਨੁਮਤੀ ਤੋਂ ਦਰਸਾਏ ਗਏ ਜਾਨਵਰਾਂ ਬਾਰੇ ਜਵਾਬ ਮੰਗਿਆ ਗਿਆ ਹੈ . ਸਿੱਪੀ ਗਿੱਲ ਨੂੰ ਇਸ ਦਾ ਜਵਾਬ 7 ਦਿਨਾਂ ਦੇ ਵਿਚ ਦੇਣ ਲਈ ਕਿਹਾ ਗਿਆ ਹੈ |