ਸ਼ੈਸ਼ਨ ਜੱਜ ਵਲੋਂ ਲੋੜਵੰਦਾਂ ਨੂੰ ਹਰ ਸੰਭਵ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਦੇ ਨਿਰਦੇਸ਼

0
39

ਕਪੂਰਥਲਾ (TLT) ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵਲੋਂ ਅੰਡਰ ਟ੍ਰਾਇਲ ਰਿਵਿਊ ਕਮੇਟੀ, ਕਪੂਰਥਲਾ ਦੀ ਮੀਟਿੰਗ ਅਮਰਿੰਦਰ ਸਿੰਘ ਗਰੇਵਾਲ, ਜਿਲਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਦੀ ਪ੍ਰਧਾਨਗੀ ਹੇਠ ਹੋਈ। 

ਜਿਲਾ ਪ੍ਰਸਾਸਨ ਵੱਲੋਂ ਵਰਿੰਦਰਪਾਲ ਸਿੰਘ ਐਸ.ਡੀ.ਐਮ, ਕਪੂਰਥਲਾ, ਪੁਲਿਸ ਪ੍ਰਸ਼ਾਸ਼ਨ ਵਲੋਂ  ਵਿਸਾਲਜੀਤ ਸਿੰਘ, ਐਸ.ਪੀ (ਡਿਟੇਕਟਿਵ), ਕਪੂਰਥਲਾ,  ਮਹੇਸ ਕੁਮਾਰ ਚੀਫ ਜੂਡੀਸੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ, ਡਾ. ਪਰਮਿੰਦਰ ਕੌਰ, ਚੀਫ ਮੈਡੀਕਲ ਅਫਸਰ, ਕਪੂਰਥਲਾ,  ਵਿਜੈ ਕੁਮਾਰ, ਡਿਪਟੀ ਸੁਪਰਡੈਂਟ, ਕੇਂਦਰੀ ਜੇਲ, ਕਪੂਰਥਲਾ ਅਤੇ  ਚੇਤਨਾ, ਜਿਲਾ ਅਟਾਰਨੀ ਹਾਜ਼ਰ ਸਨ।

ਜਿਲਾ ਅਤੇ ਸੈਸਨ ਜੱਜ-ਕਮ-ਚੇਅਰਮੈਨ ਵਲੋਂ ਅੰਡਰ ਟਰਾਇਲ ਕੇਸਾਂ ਦੀ ਲਿਸਟ ਡਿਪਟੀ ਸੁਪਰਡੈਂਟ, ਕੇਂਦਰੀ ਜੇਲੂ, ਕਪੂਰਥਲਾ ਵੱਲੋਂ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਮਾਨਯੋਗ ਜੱਜ ਸਾਹਬ ਵਲੋਂ ਜੇਲ ਵਿੱਚ ਬੰਦ ਬਿਮਾਰ ਕੈਦੀਆਂ ਅਤੇ ਹਵਾਲਾਤੀਆਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ ਗਈ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਹਵਾਲਾਤੀਆਂ ਅਤੇ ਕੈਦੀਆਂ ਨੂੰ ਆਪਸੀ ਦੂਰੀ ਬਣਾਈ