ਹੁਣ ਛੁੱਟੀ ਦੇ ਦਿਨ ਵੀ ਅਕਾਊਂਟ ‘ਚ ਆ ਜਾਵੇਗੀ ਸੈਲਰੀ, 1 ਅਗਸਤ ਤੋਂ ਨਿਯਮਾਂ ‘ਚ ਹੋ ਰਿਹਾ ਬਦਲਾਅ

0
79

ਨਵੀਂ ਦਿੱਲੀ (TLT) ਭਾਰਤੀ ਰਿਜ਼ਰਵ ਬੈਂਕ (RBI) ਨੇ ਐਲਾਨ ਕੀਤਾ ਹੈ ਕਿ ਬਲਕ ਪੇਮੈਂਟ ਸਿਸਟਮ ਨੈਸ਼ਨਲ ਆਟੋਮੇਟੇਡ ਕਲਿਅਰਿੰਗ ਹਾਊਸ (NACH) 1 ਅਗਸਤ 2021 ਤੋਂ ਹਫ਼ਤੇ ਦੇ ਸਾਰੇ ਦਿਨਾਂ ‘ਚ ਉਪਲਬਧ ਹੋਵੇਗੀ। ਹੁਣ ਤਕ ਇਹ ਸੁਵਿਧਾ ਹਫ਼ਤੇ ਦੇ ਕਾਰਜਦਿਵਸ ‘ਚ ਹੀ ਉਪਲਬਧ ਸੀ ਪਰ ਹੁਣ ਇਹ ਸੱਤਾਂ ਦਿਨਾਂ ਲਈ ਉਪਲਬਧ ਰਹੇਗੀ। ਇਸ ਪੇਮੈਂਟ ਸਿਸਟਮ ਦਾ ਇਸਤੇਮਾਲ ਖ਼ਾਸ ਤੌਰ ‘ਤੇ ਪੈਨਸ਼ਨ, ਸਬਸਿਡੀ, ਸੈਲਰੀ ਆਦਿ ਵਰਗੇ ਜ਼ਰੂਰੀ ਟਰਾਂਸਫਰ ਲਈ ਕੀਤਾ ਜਾਂਦਾ ਹੈ। RBI ਦਾ ਕਹਿਣਾ ਹੈ ਕਿ 1 ਅਗਸਤ ਤੋਂ ਹਫ਼ਤੇ ਦੇ ਸਾਰੇ ਸੱਤਾਂ ਦਿਨ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਬਲਕ ਪੇਮੈਂਟ ਸਿਸਟਮ ਸੁਵਿਧਾ NACH ਵੱਲੋਂ ਕੀਤੀ ਜਾਂਦੀ ਹੈ।ਨਿਯਮਾਂ ‘ਚ ਬਦਲਾਅ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਆਪਣੀ ਸੈਲਰੀ, ਪੈਨਸ਼ਨ ਮਿਲਣ ‘ਚ ਕਿਸੇ ਕੰਮ ਦੇ ਦਿਨ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਆਰਬੀਆਈ ਵੱਲੋਂ ਜਾਰੀ ਇਕ ਅਧਿਕਾਰਤ ਨੋਟਿਸ ‘ਚ ਕਿਹਾ ਗਿਆ ਕਿ 1 ਅਗਸਤ 2021 ਤੋਂ ਪ੍ਰਭਾਵੀ ਸਾਰੇ ਸੈਸ਼ਨ ਜੋ ਮੌਜੂਦਾ ‘ਚ ਕਾਰਜ ਦਿਵਸਾਂ ‘ਤੇ ਉਪਲਬਧ ਹਨ, ਹਫ਼ਤੇ ਦੇ ਅੰਤ ਤੇ ਹੋਰ ਛੁੱਟੀਆਂ ਸਮੇਤ ਸਾਰੇ ਦਿਨਾਂ ‘ਚ ਚਾਲੂ ਰਹਿਣਗੇ।

ਕਦੇ-ਕਦੇ ਮਹੀਨੇ ਦੇ ਪਹਿਲੇ ਦਿਨ ਵੀਕੈਂਡ ਹੋ ਜਾਂਦਾ, ਜਿਸ ਕਾਰਨ ਲੋਕਾਂ ਨੂੰ ਆਪਣੀ ਸੈਲਰੀ ਲਈ ਸੋਮਵਾਰ ਤਕ ਇੰਤਜ਼ਾਰ ਕਰਨਾ ਪੈਂਦਾ ਹੈ। ਅਗਲੇ ਮਹੀਨੇ ਤੋਂ ਲੋਕਾਂ ਨੂੰ ਇਸ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ।ਇਸ ਤੋਂ ਇਲਾਵਾ 1 ਅਗਸਤ ਤੋਂ ਹੋਰ ਕਈ ਬਦਲਾਅ ਹੋਣਗੇ ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ੍ਹ ‘ਤੇ ਪਵੇਗਾ। ਇਨ੍ਹਾਂ ‘ਚ ICICI ਬੈਂਕ ਦੇ ਨਿਯਮ ਬਦਲਣ ਵਾਲੇ ਹਨ। 1 ਅਗਸਤ ਤੋਂ ਰਸੋਈ ਗੈਸ ਦੀਆਂ ਨਵੀਂ ਕੀਮਤਾਂ ਵੀ ਜਾਰੀ ਹੋਣਗੀਆਂ। ATM Interchange ਚਾਰਜਿਜ ‘ਚ ਵੀ ਬਦਲਾਅ ਹੋਵੇਗਾ।