ਐੱਨ. ਆਰ. ਆਈ. ਪਰਿਵਾਰ ਵਲੋਂ ਸਕੂਲ ਨੂੰ ਵਾਟਰ ਕੂਲਰ ਭੇਟ

0
43

ਮੱਲ੍ਹੀਆਂ ਕਲਾਂ (TLT) ਉੱਘੇ ਸਮਾਜ ਸੇਵਕ ਨਿਰਮਲ ਸਿੰਘ ਢਿੱਲੋਂ ਯੂ. ਐੱਸ. ਏ. ਦੇ ਪਰਿਵਾਰ ਵਲੋਂ ਪਿੰਡ ਈਦਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਾਸਤੇ ਠੰਢੇ ਪਾਣੀ ਵਾਸਤੇ ਇਕ ਵਾਟਰ ਕੂਲਰ ਸੀਨੀਅਰ ਕਾਗਰਸੀ ਆਗੂ ਹਰਜਿੰਦਰ ਸਿੰਘ ਈਦਾ ਤੇ ਸਕੂਲ ਮੁਖੀ ਕੇਵਲ ਸਿੰਘ ਹੁੰਦਲ ਦੀ ਅਗਵਾਈ ‘ਚ ਭੇਟ ਕੀਤਾ ਗਿਆ | ਇਸ ਮੌਕੇ ਹਰਜਿੰਦਰ ਸਿੰਘ ਈਦਾ ਨੇ ਦੱਸਿਆ ਕਿ ਉਕਤ ਪਰਿਵਾਰ ਸਮੇਂ-ਸਮੇਂ ਸਿਰ ਪਿੰਡ ਦੀ ਭਲਾਈ ਵਾਸਤੇ ਅਤੇ ਸਕੂਲ ਲਈ ਸਹਿਯੋਗ ਕਰਦੇ ਰਹਿੰਦੇ ਹਨ | ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣ ਲਈ ਪ੍ਰਵਾਸੀ ਵੀਰਾਂ ਦਾ ਵਡਮੁੱਲਾ ਯੋਗਦਾਨ ਹੈ | ਕੈਪਟਨ ਸਰਕਾਰ ਨੇ ਸੂਬੇ ਦੇ ਸਕੂਲਾਂ ਨੂੰ ਸਮਾਰਟ ਸਕੂਲਾ ਦਾ ਦਰਜਾ ਤੇ ਵਿੱਦਿਆ ਦੇ ਮਿਆਰ ਨੂੰ ਉੱਚੇ ਪੱਧਰ ‘ਤੇ ਲਿਆ ਕੇ ਮਾਣ ਵਧਾਇਆ | ਇਸ ਮੌਕੇ ਸਕੂਲ ਮੁਖੀ ਕੇਵਲ ਸਿੰਘ ਹੁੰਦਲ ਵਲੋਂ ਢਿੱਲੋਂ ਪਰਿਵਾਰ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ |