ਗੁਰਮਤਿ ਸਮਾਗਮ 29 ਨੂੰ

0
55

ਜੰਡਿਆਲਾ ਮੰਜਕੀ (TLT) ਪਿੰਡ ਧਾਲੀਵਾਲ ‘ਚ ਬਾਬਾ ਹਰਬੰਸ ਸਿੰਘ ਦੇ ਬਰਸੀ ਸਮਾਗਮ 29 ਜੁਲਾਈ ਨੂੰ ਚਾਨੀਆਂ ਰੋਡ ‘ਤੇ ਸਥਿਤ ਗੁਰੂ ਘਰ ਵਿਚ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕਬਾਲ ਸਿੰਘ ਹੁਰਾਂ ਦੱਸਿਆ ਕਿ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਜਾਣ ਵਾਲੇ ਦੀਵਾਨਾਂ ‘ਚ ਢਾਡੀ ਅੰਮਿ੍ਤਪਾਲ ਸਿੰਘ ਸ਼ੰਕਰ ਵਾਲੇ ਇਤਿਹਾਸਕ ਵਾਰਾਂ ਦੁਆਰਾ ਨਿਹਾਲ ਕਰਨਗੇ ਅਤੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲੇ ਇਲਾਹੀ ਗੁਰਬਾਣੀ ਕੀਰਤਨ ਕਰਨਗੇ | ਗੁਰੂ ਕੇ ਲੰਗਰ ਅਤੁੱਟ ਵਰਤਣਗੇ |