ਡਿਪਟੀ ਕਮਿਸ਼ਨਰ ਨੇ ਬਾਗਬਾਨੀ ਵਿਭਾਗ ਵੱਲੋਂ ਤਿਆਰ ਬੀਜ ਬਾਲਜ਼ ਦੀ ਵਰਤੋਂ ਦੇ ਤਰੀਕਿਆਂ ਨੂੰ ਦਰਸ਼ਾਉਂਦੇ ਪੰਫਲੈਂਟ ਨੂੰ ਕੀਤਾ ਜਾਰੀ

0
82

ਫਾਜ਼ਿਲਕਾ (TLT) ਬਾਗਬਾਨੀ ਵਿਭਾਗ ਵੱਲੋਂ ਖੇਤੀ ਵਿਚ ਨਵੇਂ ਉਪਰਾਲਿਆਂ ਕਰਦਿਆਂ ਵੱਖ-ਵੱਖ ਫਲਾਂ ਦੇ ਰੁੱਖਾਂ ਵਾਸਤੇ ਬੀਜ ਬਾਲਜ਼ ਤਿਆਰ ਕੀਤੀਆਂ ਗਈਆਂ ਹਨ ਜਿਸ ਨੂੰ ਜਮੀਨ ਅੰਦਰ ਲਗਾਉਣ ਨਾਲ ਭਵਿੱਖ ਵਿਚ ਫਲਾਂ ਦੇ ਰੁੱਖ ਤਿਆਰ ਹੋ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਬਾਗਬਾਨੀ ਵਿਭਾਗ ਵੱਲੋਂ ਬੀਜ ਬਾਲਜ਼ ਦੀ ਵਰਤੋਂ ਕਰਨ ਦੇ ਤਰੀਕਿਆਂ ਨੂੰ ਦਰਸ਼ਾਉਂਦੇ ਪੰਫਲੈਂਟ ਨੂੰ ਜਾਰੀ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਪੰਫਲੈਂਟ ਵਿਚ ਬੀਜ ਬਾਲਜ ਨੂੰ ਕਿਸ ਤਰ੍ਹਾਂ ਬਣਾਉਣਾ ਹੈ ਤੇ ਇਸ ਨੂੰ ਜਮੀਨ ਅੰਦਰ ਕਿਸ ਤਰ੍ਹਾਂ ਲਗਾਉਣਾ ਹੈ। ਉਨ੍ਹਾਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਬੀਜ ਬਾਲਜ ਦੀ ਵੱਖ-ਵੱਖ ਸਕੂਲਾਂ ਵਿਚ ਵੰਡ ਕੀਤੀ ਜਾਵੇ ਤਾਂ ਜ਼ੋ ਸਕੂਲਾਂ ਅੰਦਰ ਵੱਖ-ਵੱਖ ਰੁੱਖ ਪੈਦਾ ਹੋ ਸਕਣ ਜਿਸ ਨਾਲ ਜਿਥੇ ਰੁੱਖਾਂ ਹੇਠਾਂ ਛਾਂ ਹੋਵੇਗੀ ਉਥੇ ਵੱਖ-ਵੱਖ ਫਲਦਾਰ ਬੂਟੇ ਹੋਣਗੇ।
ਇਸ ਦੌਰਾਨ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਸ. ਤਜਿੰਦਰ ਸਿੰਘ ਨੇ ਦੱਸਿਆ ਕਿ ਇਹ ਬੀਜ ਬਾਲਜ ਜਾਮਣ ਦੇ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੀਜ ਬਾਲਜ ਦੀ ਬਿਜਾਈ ਬਰਸਾਤੀ ਮੌਮਮ ਵਿਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੀਜ ਬਾਲਜ ਨੂੰ ਮਿਟੀ ਵਿਚ ਇਸ ਤਰ੍ਹਾਂ ਲਗਾਇਆ ਜਾਵੇ ਕਿ ਅਧੀ ਬਾਲ ਜਮੀਨ ਅੰਦਰ ਅਤੇ ਅਧੀ ਬਾਲ ਜਮੀਨ ਬਾਹਰ ਹੋਵੇ।
ਇਸ ਮੌਕੇ ਐਸ.ਡੀ.ਐਮ. ਕੇਸ਼ਵ ਗੋਇਲ, ਸਹਾਇਕ ਕਮਿਸ਼ਨਰ ਕੰਵਰਜੀਤ ਸਿੰਘ ਤੋਂ ਇਲਾਵਾ ਬਾਗਬਾਨੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।