ਜਿਲ੍ਹਾ ਸਿੱਖਿਆ ਅਫਸਰ ਨੇ ਸਕੂਲਾਂ ਦਾ ਪ੍ਰੇਰਣਾਦਾਇਕ ਦੌਰਾ ਕੀਤਾ

0
35

ਫਾਜ਼ਿਲਕਾ (TLT)  ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਵੱਲੋ ਸਰਕਾਰੀ ਹਾਈ ਸਕੂਲ ਸ਼ੇਰਗੜ੍ਹ, ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਗੜ, ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਢੀਂਗਾਵਾਲੀ, ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਜੰਡਵਾਲਾ ਹਣਵੰਤਾ ਸਮੇਤ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਸਿਵਲ ਵਰਕਸ ਦੇ  ਕੰਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਰਹਿੰਦੇ ਕੰਮ ਪੂਰਾ ਕਰਨ ਲਈ ਕਿਹਾ ਗਿਆ।
  ਉਹਨਾਂ  ਨੇ ਸਕੂਲ ਮੁੱਖੀਆ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀਆ ਆਨਲਾਈਨ ਕਲਾਸਾ ਲਗਾਉਣ ਅਤੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਜੋਰਦਾਰ ਤਿਆਰੀ ਕਰਾਉਣ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕੀ ਉਮੀਦ ਕਰਦਾ ਹਾਂ ਕਿ ਆਪ ਸਭ ਦੀ ਮਿਹਨਤ ਨਾਲ ਆਪਣਾ ਜਿਲ੍ਹਾ ਆਉਣ ਵਾਲੇ ਨੈਸ ਵਿੱਚ ਇੱਕ ਸਨਮਾਨਯੋਗ ਸਥਾਨ ਹਾਸਿਲ ਕਰੇਗਾ।
  ਉਹਨਾਂ ਨੇ ਸਕੂਲ ਮੁੱਖੀਆ ਨੂੰ ਕਿਹਾ ਕਿ 26  ਜੁਲਾਈ ਨੂੰ 10ਵੀ, 11ਵੀ ਅਤੇ  12ਵੀ ਜਮਾਤਾਂ ਦੇ ਵਿਦਿਆਰਥੀਆਂ ਲਈ ਖੁੱਲ ਰਹੇ ਸਕੂਲਾਂ ਦੇ ਮੱਦੇ ਨਜਰ  ਸਕੂਲਾਂ ਨੂੰ  ਸੈਨੀਟਾਇਜ ਕਰਵਾ ਲਿਆ ਜਾਵੇ। ਡਾ ਬੱਲ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸਿਹਤ ਸੰਭਾਲ ਸਾਡੀ ਪਹਿਲੀ ਜੁੰਮੇਵਾਰੀ ਹੈ। ਅਸੀ ਆਪ ਕਰੋਨਾ ਮਹਾਂਮਾਰੀ ਤੋ ਬਚਣਾ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਵੀ ਬਚਾਉਣਾ ਹੈ।
  ਇਸ ਮੌਕੇ ਤੇ ਸਬੰਧੀ ਸਕੂਲਾਂ ਦੇ ਮੁੱਖੀ ਅਤੇ ਸਟਾਫ ਮੌਜੂਦ ਸੀ।