ਕੈਨੇਡਾ ‘ਚ ਪਤਨੀ ਦਾ ਕਤਲ ਕਰਕੇ ਫ਼ਰਾਰ ਹੋਏ ਪਤੀ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

0
33

ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਕਾਲ ਕਰਕੇ ਪਰਿਵਾਰਕ ਮੈਬਰਾਂ ਨੂੰ ਦਿੱਤੀ ਜਾਣਕਾਰੀ
ਜਲੰਧਰ ਛਾਉਣੀ (TLT) ਕੈਨੇਡਾ ਦੇ ਮੋਂਟਰੀਅਲ ਸ਼ਹਿਰ ਵਿਖੇ ਰਹਿਣ ਵਾਲੇ ਇਕ ਨੌਜਵਾਨ ਵਲੋਂ ਮਾਮੂਲੀ ਝਗੜੇ ਦੌਰਾਨ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਪ੍ਰੰਤੂ ਉਕਤ ਵਿਅਕਤੀ ਵਲੋਂ ਕੈਨੇਡਾ ‘ਚ ਹੀ ਇਕ ਨਹਿਰ ਵਿਚ ਬੀਤੇ ਦਿਨ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਜਿਸ ਦੀ ਲਾਸ਼ ਕੈਨੇਡਾ ਦੀ ਪੁਲਿਸ ਵਲੋਂ ਬਰਾਮਦ ਕਰਕੇ ਸ਼ਨਾਖ਼ਤ ਲਈ ਆਪਣੇ ਕਬਜ਼ੇ ‘ਚ ਰੱਖ ਲਈ ਗਈ ਦੱਸੀ ਜਾ ਰਹੀ ਹੈ। ਨੌਜਵਾਨ ਨੇ ਖ਼ੁਦਕੁਸ਼ੀ ਤੋਂ ਪਹਿਲਾ ਆਪਣੇ ਪਰਿਵਾਰ ਨੂੰ ਵੀਡੀਓ ਕਾਲ ਕੀਤੀ ਗਈ।