ਸਟੇਟ ਪਬਲਿਕ ਸਕੂਲ ਨੇ ਆਨਲਾਈਨ ਮੁਕਾਬਲੇ ਕਰਵਾਏ

0
42

ਜਲੰਧਰ (ਹਰਪ੍ਰੀਤ ਕਾਹਲੋਂ) ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਲਈ ਆਨਲਾਈਨ ‘ਅੰਗਰੇਜ਼ੀ ਕਵਿਤਾ’ ਉਚਾਰਨ ਮੁਕਾਬਲੇ ਕਰਵਾਏ, ਜਿਸ ‘ਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ | ਪਹਿਲੀ ਜਮਾਤ ਦੇ ਬੱਚਿਆਂ ਨੇ ਮੇਰੇ ਪਰਿਵਾਰ ਉੱਤੇ ਅਤੇ ਦੂਜੀ ਜਮਾਤ ਦੇ ਬੱਚਿਆਂ ਨੇ ਕੁਦਰਤ ਉੱਤੇ ਅਲੱਗ-ਅਲੱਗ ਕਵਿਤਾਵਾਂ ਦੁਆਰਾ ਆਪਣੀਆਂ-ਆਪਣੀਆਂ ਪ੍ਰਤਿਭਾਵਾਂ ਨੂੰ ਪੇਸ਼ ਕੀਤਾ | ਉਨ੍ਹਾਂ ਦੁਆਰਾ ਪੇਸ਼ ਕੀਤੀਆਂ ਕਵਿਤਾਵਾਂ ਨੇ ਸਾਰਿਆਂ ਨੂੰ ਮੰਤਰ-ਮੁਗਦ ਕੀਤਾ | ਬੱਚਿਆਂ ਦੇ ਹਾਵ-ਭਾਵ, ਸ਼ਬਦਾਵਲੀ ਆਤਮ-ਵਿਸ਼ਵਾਸ ਨੂੰ ਦੇਖਦੇ ਹੋਏ ਨਤੀਜਾ ਕੱਢਿਆ ਗਿਆ | ਪਹਿਲੀ ‘ਬੀ’ ਜਮਾਤ ਵਿਚੋਂ ਮੰਨਤ ਨੇ, ਦੂਜੀ ‘ਏ’ ਜਮਾਤ ਵਿਚੋਂ ਅਮੀਕ ਅਤੇ ਜੈਸਮੀਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਪ੍ਰੈਜ਼ੀਡੈਂਟ ਡਾ. ਨਰੋਤਮ ਸਿੰਘ, ਵਾਈਸ ਪ੍ਰੈਜ਼ੀਡੈਂਟ ਡਾ. ਗਗਨਦੀਪ ਕੌਰ ਅਤੇ ਸਕੂਲ ਦੇ ਪਿ੍ੰਸੀਪਲ ਸਵੀਨਾ ਬਹਿਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੀਆਂ ਪ੍ਰਤੀਯੋਗਤਾਵਾਂ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |